Friday, August 14, 2026
Home Blog Page 2

ਕੈਨੇਡਾ ਦੇ ਮੌਂਟਰੀਅਲ ‘ਚ ਕਲਯੁਗ ਦਾ ਸਭ ਤੋਂ ਵੱਡਾ ਚਮਤਕਾਰ! ਡੁਗਰੀ ਵਾਲੇ ‘ਗੁਰੂ ਜੀ’ ਦੀ ਲੱਕੜ ਦੀ ਤਸਵੀਰ ‘ਚੋਂ ਹੋ ਰਹੀ ਹੈ ਸ਼ਹਿਦ ਦੀ ਵਰਖਾ, ਦਰਸ਼ਨਾਂ ਲਈ ਉਮੜੀ ਸੰਗਤ

0

ਕੈਨੇਡਾ ਮੌਂਟਰੀਅਲ (ਮਨਿੰਦਰ) ਕਹਿੰਦੇ ਹਨ ਕਿ ਜਿੱਥੇ ਸੱਚੀ ਸ਼ਰਧਾ, ਅਟੁੱਟ ਵਿਸ਼ਵਾਸ ਅਤੇ ਨਿਰਮਲ ਭਗਤੀ ਹੁੰਦੀ ਹੈ, ਉੱਥੇ ਪਰਮਾਤਮਾ ਖੁਦ ਆਪਣੇ ਹੋਣ ਦਾ ਪ੍ਰਮਾਣ ਦਿੰਦਾ ਹੈ। ਅਜਿਹਾ ਹੀ ਇੱਕ ਰੂਹਾਨੀ ਅਤੇ ਹੈਰਾਨੀਜਨਕ ਕਰਿਸ਼ਮਾ ਇਸ ਸਮੇਂ ਕੈਨੇਡਾ ਦੇ ਮੌਂਟਰੀਅਲ ਸ਼ਹਿਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੇ ਨਾ ਸਿਰਫ ਸਥਾਨਕ ਲੋਕਾਂ ਵਸਦੀ ਸੰਗਤ ਨੂੰ ਨਤਮਸਤਕ ਹੋਣ ਲਈ ਮਜਬੂਰ ਕਰ ਦਿੱਤਾ ਹੈ।

ਇੱਥੇ ਰਹਿਣ ਵਾਲੀ ‘ਸ਼ੁਕਰਾਨਾ ਗੁਰੂ ਜੀ’ (ਡੁਗਰੀ ਵਾਲੇ ਗੁਰੂ ਜੀ) ਦੀ ਇੱਕ ਪਰਮ ਭਗਤ  ਐਸ਼ਪ੍ਰੀਤ ਕੌਰ ਦੇ ਘਰ ਵਿੱਚ ਸਥਾਪਿਤ ਗੁਰੂ ਜੀ ਦੇ ਸਰੂਪ (ਲੱਕੜ ਦੀ ਤਸਵੀਰ) ਵਿੱਚੋਂ ਪਿਛਲੇ ਤਿੰਨ-ਚਾਰ ਦਿਨਾਂ ਤੋਂ ਲਗਾਤਾਰ ਪਵਿੱਤਰ ਸ਼ਹਿਦ ਦੀ ਵਰਖਾ ਹੋ ਰਹੀ ਹੈ। ਇਸ ਅਲੌਕਿਕ ਕੌਤਕ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ ਪਹਿਲਾਂ ਵੀ ਇਹੋ ਜਿਹੇ ਚਮਤਕਾਰ ਹੋਰ ਭਗਤਾਂ ਦੇ ਘਰਾਂ ਵਿੱਚ ਦੇਖਣ ਨੂੰ ਮਿਲਿਆ ਹੈ। ਗੁਰੂ ਜੀ ਦੀਆਂ ਤਸਵੀਰਾਂ ਵਿੱਚ ਪਵਿੱਤਰ ਸ਼ਹਿਦ ਨਿਕਲ ਵੀਡੀਓ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੀਆਂ ਹਨ। ਅਤੇ ਇਸ ਚਮਤਕਾਰ ਨੂੰ ਅੱਖੀਂ ਦੇਖਣ ਲਈ ਮੌਂਟਰੀਅਲ ਸਮੇਤ ਆਸ-ਪਾਸ ਦੇ ਕਈ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ।4 ਸਾਲਾਂ ਦੀ ਸੱਚੀ ਬੰਦਗੀ ਨੂੰ ਲੱਗਿਆ ਭਾਗਮਿਲੀ ਜਾਣਕਾਰੀ ਮੁਤਾਬਕ, ਮੌਂਟਰੀਅਲ ਨਿਵਾਸੀ ਅਰਸ਼ਪ੍ਰੀਤ ਕੌਰ ਪਿਛਲੇ ਚਾਰ ਸਾਲਾਂ ਤੋਂ ਨਿਰੰਤਰ ਆਪਣੇ ਘਰ ਵਿੱਚ ਗੁਰੂ ਜੀ ਦੀ ਪੂਜਾ-ਅਰਚਨਾ ਕਰਦੀ ਆ ਰਹੀ ਹੈ। ਉਹ ਗੁਰੂ ਜੀ ਦੇ ਦੱਸੇ ਮਾਰਗ ‘ਸੇਵਾ, ਸਿਮਰਨ ਅਤੇ ਸ਼ੁਕਰਾਨੇ’ ‘ਤੇ ਚੱਲ ਰਹੀ ਹੈ। ਸੰਗਤ ਦਾ ਕਹਿਣਾ ਹੈ ਕਿ ਅਰਸ਼ਪ੍ਰੀਤ ਦੀ ਇਸੇ ਨਿਸ਼ਕਾਮ ਅਤੇ ਸੱਚੀ ਭਗਤੀ ਦਾ ਸਦਕਾ ਅੱਜ ਗੁਰੂ ਜੀ ਨੇ ਸੂਖਮ ਰੂਪ ਵਿੱਚ ਪ੍ਰਗਟ ਹੋ ਕੇ ਆਪਣੇ ਹੋਣ ਦਾ ਅਹਿਸਾਸ ਕਰਵਾਇਆ ਹੈ। ਲੱਕੜ ਦੇ ਸਰੂਪ ਵਿੱਚੋਂ ਅੰਮ੍ਰਿਤ ਰੂਪੀ ਸ਼ਹਿਦ ਦਾ ਲਗਾਤਾਰ ਵਹਿਣਾ ਇਸ ਗੱਲ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ ਕਿ ਗੁਰੂ ਜੀ ਅੱਜ ਵੀ ਆਪਣੇ ਭਗਤਾਂ ਦੇ ਅੰਗ-ਸੰਗ ਹਨ। ਦਰਸ਼ਨਾਂ ਲਈ ਲੱਗੀਆਂ ਲੰਮੀਆਂ ਕਤਾਰਾਂ, ਗੁਲਾਬ ਦੀ ਖੁਸ਼ਬੂ ਨਾਲ ਮਹਿਕਿਆ ਘਰ

ਜਿਵੇਂ ਹੀ ਇਸ ਚਮਤਕਾਰ ਦੀ ਖ਼ਬਰ ਸੋਸ਼ਲ ਮੀਡੀਆ ਅਤੇ ਸੰਗਤਾਂ ਰਾਹੀਂ ਬਾਹਰ ਆਈ, ਐਸ਼ਪ੍ਰੀਤ ਕੌਰ ਦੇ ਘਰ ਸ਼ਰਧਾਲੂਆਂ ਦਾ ਹੜ੍ਹ ਆ ਗਿਆ। ਲੋਕ ਇਸ ਅਲੌਕਿਕ ਦ੍ਰਿਸ਼ ਨੂੰ ਦੇਖ ਕੇ ਭਾਵੁਕ ਹੋ ਰਹੇ ਹਨ ਅਤੇ ਗੁਰੂ ਜੀ ਦੇ ਜੈਕਾਰੇ ਲਗਾ ਰਹੇ ਹਨ। ਘਰ ਆਉਣ ਵਾਲੀ ਸੰਗਤ ਦਾ ਕਹਿਣਾ ਹੈ ਕਿ ਪੂਰੇ ਘਰ ਵਿੱਚ ਗੁਰੂ ਜੀ ਦੀ ਸਭ ਤੋਂ ਵੱਡੀ ਪਛਾਣ—ਪਵਿੱਤਰ ਗੁਲਾਬ ਦੀ ਖੁਸ਼ਬੂ—ਆਪਣੇ ਆਪ ਫੈਲੀ ਹੋਈ ਹੈ, ਜੋ ਮਨ ਨੂੰ ਅਦਭੁਤ ਸ਼ਾਂਤੀ ਪ੍ਰਦਾਨ ਕਰ ਰਹੀ ਹੈ। ਆਉਣ ਵਾਲੀ ਸੰਗਤ ਨੂੰ ‘ਲੰਗਰ ਪ੍ਰਸਾਦ’ ਵੀ ਛਕਾਇਆ ਜਾ ਰਿਹਾ ਹੈ।

ਕੌਣ ਹਨ “ਡੁਗਰੀ ਵਾਲੇ ਗੁਰੂ ਜੀ”? ਜਿਨ੍ਹਾਂ ਲੋਕਾਂ ਨੂੰ ਗੁਰੂ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ, ਉਨ੍ਹਾਂ ਨੂੰ ਦੱਸ ਦੇਈਏ ਕਿ ਗੁਰੂ ਜੀ (ਸਾਂਸਾਰਿਕ ਨਾਮ ਨਿਰਮਲ ਸਿੰਘ ਜੀ) ਦਾ ਜਨਮ 7 ਜੁਲਾਈ 1954 ਨੂੰ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਡੁਗਰੀ ਵਿਖੇ ਹੋਇਆ ਸੀ। ਬਚਪਨ ਤੋਂ ਹੀ ਦੈਵੀ ਸ਼ਕਤੀਆਂ ਦੇ ਮਾਲਕ ਗੁਰੂ ਜੀ ਨੇ ਅਰਥ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਵਿੱਚ ਐਮ.ਏ. ਕੀਤੀ, ਪਰ ਉਨ੍ਹਾਂ ਦਾ ਅਸਲ ਮਨੋਰਥ ਲੋਕਾਂ ਦਾ ਕਲਿਆਣ ਕਰਨਾ ਸੀ।
ਜਲੰਧਰ, ਚੰਡੀਗੜ੍ਹ ਅਤੇ ਦਿੱਲੀ ਦੇ “ਵੱਡਾ ਮੰਦਿਰ” (ਛੱਤਰਪੁਰ) ਰਾਹੀਂ ਉਨ੍ਹਾਂ ਨੇ ਲੱਖਾਂ ਸੰਗਤਾਂ ਦਾ ਉਧਾਰ ਕੀਤਾ। ਭਾਵੇਂ ਉਨ੍ਹਾਂ ਨੇ 31 ਮਈ 2007 ਨੂੰ ਮਹਾਂਸਮਾਧੀ ਲੈ ਲਈ ਸੀ, ਪਰ ਉਨ੍ਹਾਂ ਦਾ ਫ਼ਲਸਫ਼ਾ “ਜੋ ਦਿੱਤਾ ਉਹ ਵੀ ਭਲਾ, ਜੋ ਨਹੀਂ ਦਿੱਤਾ ਉਹ ਵੀ ਭਲਾ” (ਸ਼ੁਕਰਾਨਾ) ਅੱਜ ਵੀ ਕਰੋੜਾਂ ਲੋਕਾਂ ਦੀ ਜ਼ਿੰਦਗੀ ਬਦਲ ਰਿਹਾ ਹੈ।ਵਿਗਿਆਨ ਫੇਲ੍ਹ, ਸ਼ਰਧਾ ਅੱਗੇ ਹਰ ਕੋਈ ਨਤਮਸਤਕ

ਅੱਜ ਦੇ ਵਿਗਿਆਨਕ ਯੁੱਗ ਵਿੱਚ ਜਿੱਥੇ ਹਰ ਚੀਜ਼ ਪਿੱਛੇ ਤਰਕ ਲੱਭਿਆ ਜਾਂਦਾ ਹੈ, ਉੱਥੇ ਲੱਕੜ ਦੀ ਬਣੀ ਤਸਵੀਰ ਵਿੱਚੋਂ ਖੁਦ-ਬ-ਖੁਦ ਸ਼ਹਿਦ ਨਿਕਲਣਾ ਸਭ ਦੀ ਸੋਚ ਤੋਂ ਪਰੇ ਹੈ। ਦੇਖਣ ਵਾਲੇ ਲੋਕ ਕਹਿ ਰਹੇ ਹਨ ਕਿ ਇਹ ਸਿਰਫ਼ ਇੱਕ ਘਟਨਾ ਨਹੀਂ, ਬਲਕਿ ਕਲਯੁਗ ਦੇ ਇਸ ਦੌਰ ਵਿੱਚ ਗੁਰੂ ਜੀ ਦਾ ਸਭ ਤੋਂ ਵੱਡਾ ਕਰਿਸ਼ਮਾ ਹੈ।
“ਗੁਰੂ ਜੀ ਦੇ ਦਰਬਾਰ ਵਿੱਚ ਕੋਈ ਭਾਸ਼ਣ ਨਹੀਂ ਹੁੰਦਾ, ਉੱਥੇ ਸਿਰਫ਼ ਰਹਿਮਤ ਹੁੰਦੀ ਹੈ। ਕੈਨੇਡਾ ਦੀ ਧਰਤੀ ‘ਤੇ ਹੋਈ ਸ਼ਹਿਦ ਦੀ ਇਹ ਵਰਖਾ ਗੁਰੂ ਜੀ ਦੇ ਮਹਾਨ ਆਸ਼ੀਰਵਾਦ ਅਤੇ ਅਰਸ਼ਪ੍ਰੀਤ ਕੌਰ ਦੀ ਪਵਿੱਤਰ ਭਗਤੀ ਦਾ ਪ੍ਰਮਾਣ ਹੈ।” — ਦਰਸ਼ਨਾਂ ਲਈ ਪਹੁੰਚੇ ਸ਼ਰਧਾਲੂ।
ਇਹ ਅਲੌਕਿਕ ਨਜ਼ਾਰਾ ਇਸ ਵੇਲੇ ਪੂਰੇ ਕੈਨੇਡਾ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਸੰਗਤਾਂ ਲਗਾਤਾਰ ਨਤਮਸਤਕ ਹੋ ਕੇ ਗੁਰੂ ਜੀ ਦਾ ‘ਸ਼ੁਕਰਾਨਾ’ ਕਰ ਰਹੀਆਂ ਹਨ।

 

ਕੈਨੇਡਾ ਦੇ ਸ਼ਹਿਰ ਮੋਂਟਰਿਅਲ ਵਿੱਚ ਸ਼੍ਰੋਮਣੀ ਅਕਾਲੀ ਦਲ ਵਫਦ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਜਾਵੇਗਾ। ਪੰਜਾਬ ਵਿੱਚ ਮੁੜ ਅਕਾਲੀ ਦਲ ਦੀ ਸਰਕਾਰ 2027 ਵਿੱਚ ਬਣਨ ਜਾ ਰਹੀ ਹੈ ਸਰਬਦੀਪ ਸਿੰਘ ਬਾਠ

0

ਕੈਨੇਡਾ (ਮਨਿੰਦਰ):- ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ 20 ਜੂਨ ਨੂੰ ਕਨੇਡਾ ਦੇ ਸ਼ਹਿਰ ਮੋਂਟਰਿਅਲ ਦੌਰੇ ਤੇ ਆ ਰਹੇ ਹਨ ਜਾਣਕਾਰੀ ਦਿੰਦੇ ਹੋਏ ਨੇ ਦੱਸਿਆ ਕਿ ਕਨੇਡਾ ਦੋਰੇ ਤੇ ਪਹੁੰਚ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਦਾ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਸਰਬਦੀਪ ਸਿੰਘ ਬਾਠ ਜੀ ਨੇ ਦੱਸਿਆ ਕਿ ਮਂਟਰੀਅਲ ਸ਼ਹਿਰ ਵਿੱਚ ਮੀਟਿੰਗ ਪ੍ਰੋਗਰਾਮ ਰੱਖੀ ਜਾਣਗੇ ਜਿਸ ਦੀ ਜਾਣਕਾਰੀ ਆਉਣ ਵਾਲੇ ਸਮੇਂ ਵਿੱਚ ਦਿੱਤੀ ਜਾਵੇਗੀ । ਮੋਂਟਰਿਅਲ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਅਤੇ ਪੰਜਾਬ ਦੇ ਹੋਰ ਇਲਾਕਿਆਂ ਤੋਂ ਵਸਦੇ ਪੰਜਾਬੀਆਂ ਦਾ ਵੱਡਾ ਇਕੱਠ ਕੀਤਾ ਜਾਵੇਗਾ। ਜਿਸ ਦਾ ਮਕਸਦ ਕਨੇਡਾ ਵੱਸਦੇ ਪੰਜਾਬੀ ਭਾਈਚਾਰੇ ਨੂੰ ਮਿਲਣ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ 2027 ਚੋਣਾਂ ਵਿੱਚ ਰੂਪ ਰੇਖਾ ਨੀਤੀਆਂ ਅਤੇ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਣਾ ਹੋਵੇਗਾ, ਜੋ ਸਤਿਕਾਰਯੋਗ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਜੋ ਪੰਜਾਬ ਵਿੱਚ ਪਿੰਡਾਂ ਸ਼ਹਿਰਾਂ ਦੇ ਵਿਕਾਸ ਅਤੇ ਸਮਾਰਟ ਸਿਟੀਆਂ ਪੰਜਾਬ ਵਿੱਚ ਏਅਰਪੋਰਟਾਂ ਦੀ ਸ਼ੁਰੂਆਤ ਮੁਫਤ ਬਿਜਲੀ ਯੋਨ , ਲੋੜਵੰਦ ਲੜਕੀਆਂ ਦੇ ਵਿਆਹ ਸਮਾਗਮ ਤੇ ਸ਼ਗਨ ਸਕੀਮ ਯੋਜਨਾ , ਲੋੜਵੰਦ ਲੋਕਾਂ ਲਈ ਮੁਫਤ ਰਾਸ਼ਨ ਕਿਸਾਨਾਂ ਲਈ ਮੁਫਤ ਬਿਜਲੀ ਆਦਿ ਲੋਕ ਹੇਤੂ ਯੋਜਨਾਵਾਂ ਲਈ ਪੰਜਾਬ ਦੇ ਲੋਕ ਅੱਜ ਵੀ ਵੱਡੀ ਬਾਦਲ ਸਾਹਿਬ ਨੂੰ ਯਾਦ ਕਰਦੇ ਹਨ ਪਰ ਪੰਜਾਬ ਦੇ ਲੋਕਾਂ ਵਿੱਚ ਕੁਝ ਪਾਰਟੀਆਂ ਵੱਲੋਂ ਗਲਤ ਪ੍ਰਚਾਰ ਕਰ ਆਪਣੀ ਸੱਤਾ ਹਥਿਆ ਲਈ ਪਰ ਪੰਜਾਬ ਦੇ ਲੋਕ ਫਿਰ ਵੀ ਸੂਝਵਾਨ ਹਨ ਅਕਾਲੀ ਦਲ ਜੋ ਕਿ ਪੰਜਾਬ ਦੀ ਪਾਰਟੀ ਹੈ ਉਹ ਪੰਜਾਬ ਨੂੰ ਫਿਰ ਤੋਂ ਵਿਕਾਸ ਦੇ ਕਾਰਜ ਵਿੱਚ ਲੈ ਕੇ ਆਊਗੀ ਕਨੇਡਾ ਵਿੱਚ ਵੱਸਦੇ ਪੰਜਾਬੀਆਂ ਨੇ ਅਕਾਲੀ ਦਲ ਨੂੰ ਪਿਛਲੇ ਕਈ ਵਰਿਆਂ ਤੋਂ ਆਪਣਾ ਸੰਯੋਗ ਕੀਤਾ ਹੈ ਆਉਣ ਵਾਲੀਆਂ ਚੋਣਾਂ ਵਿੱਚ ਲੋਕਾਂ ਨੂੰ ਸਹੀ ਮਾਰਗ ਤੇ ਚੱਲਣ ਲਈ ਅਪੀਲ ਕਰਨਗੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪਰ ਇਸ ਨੂੰ ਰਾਜ ਕਰਨ ਦੇ ਬਹਾਨੇ ਇਸ ਨੂੰ ਲੁੱਟਣ ਵਾਲੇ ਦਿੱਲੀ ਦੇ ਧਾੜਵੀ ਅੱਜ ਪੰਜਾਬ ਨੂੰ ਲੁੱਟ ਕੇ ਆਪਣੇ ਘਰ ਭਰ ਰਹੇ ਹਨ, ਉਹਨਾਂ ਆਖਿਆ ਕਿ ਇਹਨਾਂ ਦੇ ਰਾਜ ਵਿੱਚ ਪਰਵਾਸੀ ਪੰਜਾਬੀਆਂ ਨੂੰ ਆਪਣੇ ਪੇਕੇ ਪੰਜਾਬ ਆਉਣਾਂ ਔਖਾ ਹੋਇਆ ਪਿਆ ਹੈ। ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਇਹ ਵਫਦ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਅਤੇ ਉਹਨਾਂ ਦੇ ਹੱਲ ਬਾਰੇ ਵਿਚਾਰ ਵਟਾਂਦਰਾ ਕਰਕੇ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਜਾਣੂ ਕਰਵਾਇਆ ਜਾਵੇਗਾ। ਸਮੇਂ ਦੀ ਮੰਗ ਅਨੁਸਾਰ ਪੰਜਾਬ ਨੂੰ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਜੋ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਉਹਨਾਂ ਆਖਿਆ ਕਿ ਜੇਕਰ ਪੰਜਾਬ ਦਾ ਵਿਕਾਸ ਹੋਇਆ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਹੈ ਜਦੋਂ ਕਿ ਇਸ ਦੇ ਉਲਟ ਪਹਿਲਾਂ ਕਾਂਗਰਸ ਨੇ ਅਤੇ ਹੁਣ ਆਮ ਆਦਮੀ ਪਾਰਟੀ ਨੇ
ਪੰਜਾਬ ਨੂੰ ਕਰਜਾਈ ਕਰਕੇ ਰੱਖ ਦਿੱਤਾ, ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਆਮ ਆਦਮੀ ਪਾਰਟੀ ਨੂੰ ਸਰਕਾਰ ਚਲਾਉਣ ਲਈ ਵੀ ਕਰਜ ਲੈਣਾ ਪੈ ਰਿਹਾ ਹੈ। ਉਹਨਾਂ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਦਾ ਖਹਿੜਾ ਛੱਡ ਕੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ, ਇਨਕਲਾਬ ਦੇ ਨਾਮ ਉਪਰ ਆਈ ਝਾੜੂ ਪਾਰਟੀ ਜਿਸ ਨੇ ਪੰਜਾਬ ਨੂੰ ਦੋਵੇਂ ਹੱਥੀਂ ਲੁੱਟਿਆ ਅਤੇ ਇਹ ਸਰਕਾਰ ਸਿਰਫ ਝੂਠੇ ਵਾਅਦੇ ਅਤੇ ਮਸ਼ਹੂਰੀਆਂ ਤੱਕ ਹੀ ਸੀਮਤ ਰਹਿ ਗਈ ਹੈ ਅੱਜ ਇਹਨਾਂ ਤੋਂ ਠੱਗਿਆ ਹੋਇਆ ਪੰਜਾਬ 2027 ਦੀ ਉਡੀਕ ਕਰ ਰਿਹਾ ਹੈ। ਅਸੀਂ ਸਮੂਹ ਵਫਦ ਦੇ ਕਨੇਡਾ ਆ ਰਹੇ ਸੇਵਾਦਾਰ ਕਨੇਡਾ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੂੰ ਪੂਰਨ ਸਹਿਯੋਗ ਦੇਣ। ਉਹਨਾਂ ਵਿਸ਼ਵਾਸ ਦਵਾਇਆ ਕਿ ਅਸੀਂ ਕੈਨੇਡਾ ਵਿੱਚ ਪ੍ਰਵਾਸੀ ਪੰਜਾਬੀਆਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਵਾਂਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸੌਂਪੀ ਜਾਵੇਗੀ ਤਾਂ ਜੋ ਪ੍ਰਵਾਸੀ ਪੰਜਾਬੀਆਂ ਦੀਆਂ ਜੋ ਮੰਗਾਂ ਹੋਣਗੀਆਂ ਉਸ ਨੂੰ ਚੋਣ ਮੈਨੀਫੈਸਟੋ ਵਿੱਚ ਦਰਜ ਕੀਤਾ ਜਾਵੇਗਾ । ਪਿਛਲੇ ਸਮਿਆਂ ਵਿੱਚ ਅਕਾਲੀ ਦਲ ਵੱਲੋਂ ਲੱਗ ਤੋਂ ਐਨਆਰਆਈ ਸਭਾ ਦਾ ਗਠਨ ਕੀਤਾ ਗਿਆ ਸੀ ਅਤੇ ਖਾਸ ਤੌਰ ਤੇ ਐਨਆਰਆਈ ਥਾਣੇ ਬਣਾਏ ਸਨ ਤਾਂ ਜੋ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਾ ਆ ਸਕੇ ਤੇ ਉਨਾਂ ਦਾ ਸਮੱਸਿਆ ਦਾ ਹੱਲ ਕੀਤਾ ਜਾਂਦਾ ਸੀ। ਅਤੇ ਵੱਡੇ ਬਾਦਲ ਸਾਹਿਬ ਵੱਲੋਂ ਐਨਆਰਆਈਆਂ ਦੀਆਂ ਖਾਸ ਤੌਰ ਤੇ ਆਪ ਸਮੱਸਿਆ ਦਾ ਹੱਲ ਈਮੇਲ ਰਾਹੀਂ ਕੀਤਾ ਜਾਂਦਾ ਸੀ ਅਗਰ ਅਕਾਲੀ ਦਲ ਨੂੰ ਇਸ ਵਾਰ ਮੌਕਾ ਮਿਲਦਾ ਹੈ ਤਾਂ ਅਕਾਲੀ ਦਲ ਐਨਆਰਆਈਆਂ ਲਈ ਨਵੀਆਂ ਯੋਜਨਾਵਾਂ ਬਣਾਵੇਗੀ ਅਤੇ ਉਹਨਾਂ ਦਾ ਸਮੱਸਿਆ ਦਾ ਹੱਲ ਤੁਰੰਤ ਇੱਕ ਫੋਨ ਕਾਲ ਅਤੇ ਈਮੇਲ ਤੇ ਹੋਵੇਗਾ। ਅਤੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਵਫਦ ਕੈਨੇਡਾ ਦੇ ਹੋਰ ਸ਼ਹਿਰਾਂ ਵਿੱਚ ਵੀ ਮੀਟਿੰਗਾਂ ਅਤੇ ਪ੍ਰਚਾਰ ਕਰਨਗੇ

ਜ਼ਿਲਾ ਕਪੂਰਥਲਾ ਦੇ ਪਿੰਡ ਬਜਾਜ ਵਿਖੇ ਸ਼ੇਰੇ ਪੰਜਾਬ ਵੈਲਡਿੰਗ ਵਰਕਸ ਅਤੇ ਸਮੂਹ ਸੰਗਤ ਵੱਲੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ।

0

 

  1. ਇਸ ਮੌਕੇ ਪਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਦੇਵ ਸਿੰਘ, ਗੁਰਤੇਜ ਸਿੰਘ ਬਜਾਜ ਸਟੂਡੀਓ, ਬਲਵੰਤ ਸਿੰਘ, ਵਰਿੰਦਰ ਸਿੰਘ ਘੁੰਮਣ, ਮਨਵੀਰ ਸਿੰਘ ਮੱਲੀ, ਜਸਮਿਹਰ ਸਿੰਘ ਬਾਜਵਾ, ਬਲਵਿੰਦਰ ਕੁਮਾਰ ਬਜਾਜ, ਜਸਵੰਤ ਸਿੰਘ ਮੱਲੀ, ਸਕੱਤਰ ਸਿੰਘ ਭਿੰਡਰ ਆਦਿ ਹਾਜ਼ਰ ਸਨ। ਅਤੇ ਨੌਜਵਾਨ ਬੱਚਿਆਂ ਨੇ ਵੀ ਵੱਧ-ਚੜ੍ਹ ਕੇ ਸੇਵਾ ਵਿੱਚ ਹਿੱਸਾ ਲਿਆ । ( ਫੋਟੋ ਕੰਨੂੰ ਭੁਲੱਥ)

Montreal Community to Celebrate International Yoga Day with Free Family Event

0

MONTREAL — The Gujarati Samaj of Montreal, in collaboration with the Hindu Mandir and several local organizations, has announced a free community event to celebrate the International Day of Yoga.Promoting the theme “Yoga for Harmony & Peace,” the gathering is designed as a family-friendly initiative to encourage health, wellness, and community bonding.The celebration will take place on Saturday, June 27, 2026, offering a structured morning of physical and mental rejuvenation:

  • 10:00 AM – Yoga Class

  • 11:15 AM – Meditation Class

  • 11:30 AM – Lunch / Repas

Location

The event will be hosted at the Hindu Mandir, located at: 50 Kesmark, DDO H9B 3K4Perks & RegistrationThe event is entirely free and open to everyone (All are welcome / Tous sont les bienvenus). Attendees will receive the following complimentary items

  • A commemorative T-shirt

  • A vegetarian lunch (Repas végétarien)

Collaborators and Contact Information

This large-scale community effort is supported by a variety of local groups, including the Indo-Canadian Diaspora of Quebec (ICDO), H.A.B.C.A. Montreal, and the Punjabi Health and Education Association, among others.

For more information or inquiries, community members can reach out to the event organizers:

  • Devi Pathak: 514-561-1453

  • Manju Chopra: 514-830-6646

  • Pulkit Kantawala: 514-794-9340

ਪੀਰ ਬਾਬਾ ਪਿੱਪਲ ਵਾਲਾ ਭੁਲੱਥ ਸਲਾਮਤ ਪੁਰ ਦਰਬਾਰ ‘ਤੇ 32ਵਾਂ ਸਲਾਨਾ ਜੋੜ ਮੇਲਾ ਕਰਵਾਇਆ

0

ਭੁਲੱਥ 15 ਜੂਨ (ਕੰਨੂੰ ਭੁਲੱਥ) ਸਬ ਡਵੀਜ਼ਨ ਕਸਬਾ ਭੁਲੱਥ ਦੇ ਮੁਹੱਲਾ ਸਲਾਮਤਪੁਰ ਵਿਖੇ ਸਥਿਤ ਪੀਰ ਬਾਬਾ ਪਿੱਪਲ ਵਾਲਾ ਦੇ ਦਰਬਾਰ ‘ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 32ਵਾਂ ਸਲਾਨਾ ਜੋੜ ਮੇਲਾ ਅੱਜ 15 ਜੂਨ ਦਿਨ ਸੋਮਵਾਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਧੂਮ ਧਾਮ ਨਾਲ ਕਰਵਾਇਆ ਗਿਆ, ਇਸ ਮੌਕੇ ਮੇਲਾ ਪ੍ਰਬੰਧਕ ਪ੍ਰਧਾਨ ਪੰਛੀ ਕੁਮਾਰ ਸਲਾਮਤ ਪੁਰ, ਬਾਬਾ ਬਗੀਚਾ, ਤੇ ਬਾਬਾ ਮੋਹਣਾ ਵੱਲੋਂ ਸਵੇਰੇ ਦਰਗਾਹ ਸ਼ਰੀਫ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ , ਮੇਲੇ ਦੀਆਂ ਰੌਣਕਾਂ ਵਧਾਉਣ ਲਈ ਪੁੱਜੇ ਪ੍ਰਸਿੱਧ ਕਲਾਕਾਰ ਰਾਜਵਿੰਦਰ, ਗੋਲਡੀ ਮਾਨ ਮਿਊਜਿਕਲ ਗਰੁੱਪ ਐਂਡ ਪਾਰਟੀ , ਪ੍ਰਸਿੱਧ ਸੂਫੀ ਕਲਾਕਾਰ ਕੁਲਵਿੰਦਰ ਖਹਿਰਾ ਵੱਲੋਂ ਆਪਣੀ ਗਾਇਕੀ ਦੇ ਜੋਹਰ ਵਿਖਾਏ ਗਏ, ਤੇ ਪ੍ਰਸਿੱਧ ਸੈਲਫੀ ਨਕਾਲ ਪਾਰਟੀ ਵੱਲੋਂ ਆਪਣੀ ਟੀਮ ਰਾਹੀਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕਰਕੇ ਲੋਕਾਂ ਨੂੰ ਝੂਮਣ ਲਗਾ ਦਿੱਤਾ,ਇਸ ਮੌਕੇ ਮੇਲਾ ਸਰਪ੍ਰਸਤ ਰਕੇਸ਼ ਕੁਮਾਰ, ਕਮੇਟੀ ਮੈਂਬਰ ਜਸਵੀਰ ਸਿੰਘ ਅਲੀਆ, ਮੰਗਲ ਸਿੰਘ, ਲੱਕੀ ਗਿੱਲ, ਰਾਜੂ ਹਲਵਾਈ, ਸੁਲੇਮਾਨ, ਰੋਸ਼ਨ ਸਿੱਧੂ, ਮਨਪ੍ਰੀਤ ਸਿੰਘ, ਗੁਰਮੁਖ ਸਿੰਘ, ਵੰਸ਼ ਕੁਮਾਰ, ਸੁਖਦੇਵ ਸਿੰਘ, ਸਾਬੀ, ਬਲਵਿੰਦਰ ਸਿੰਘ, ਕੁਲਵੰਤ ਸਿੰਘ, ਜਸਵੰਤ ਸਿੰਘ, ਨਿਰਮਲ ਸਿੰਘ ਗੁਰਾਇਆ, ਰਿੰਕਾ, ਅਨੂਪ ਚੰਦ, ਸਰੂਪ ਚੰਦ ਤੇ ਹੋਰ ਹਾਜ਼ਰ ਸਨ
ਕੈਪਸ਼ਨ : ਭੁਲੱਥ ਦੇ ਮੁਹੱਲਾ ਸਲਾਮਤ ਪੁਰ ਵਿਖੇ ਪੀਰ ਬਾਬਾ ਪਿੱਪਲ ਵਾਲਾ ਵਿਖੇ ਸਲਾਨਾ ਜੋੜ ਮੇਲੇ ਦੌਰਾਨ ਸੂਫੀ ਕਲਾਮ ਪੇਸ਼ ਕਰਦੇ ਹੋਏ ਕਲਾਕਾਰ ਤੇ ਪੰਡਾਲ ਵਿੱਚ ਬੈਠੀਆਂ ਸੰਗਤਾਂ ਦਾ ਦ੍ਰਿਸ਼
ਵਿਸ਼ੇਸ਼ ਰਿਪੋਰਟ ਕੰਨੂੰ ਭੁਲੱਥ ਦੀ

ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗੇਨਾਈਜ਼ੇਸ਼ਨ ਵੱਲੋਂ ਸਫਲ ਪਿਕਨਿਕ ਦਾ ਆਯੋਜਨ

0

ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗੇਨਾਈਜ਼ੇਸ਼ਨ ਵੱਲੋਂ ਸਫਲ ਪਿਕਨਿਕ ਦਾ ਆਯੋਜਨ

ਕੈਨੇਡਾ ( ਮਨਿੰਦਰ) ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗੇਨਾਈਜ਼ੇਸ਼ਨ ਵੱਲੋਂ ਸਨੀਬਰੋਕ ਸ਼ੈਲੇ, ਪਾਰਕ ਡੀ.ਡੀ.ਓ., ਕਿਊਬੈਕ, ਕੈਨੇਡਾ ਵਿਖੇ ਇੱਕ ਰੰਗਾਰੰਗ ਪਿਕਨਿਕ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਪ੍ਰਬੰਧ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਤਰਨਤੇਜ ਸਿੰਘ ਹੁੰਦਲ ਅਤੇ ਬੋਰਡ ਆਫ ਡਾਇਰੈਕਟਰਜ਼ ਲਖਵਿੰਦਰ ਸਿੰਘ ਉਪਲ, ਜਗਿੰਦਰ ਸਿੰਘ ਸਿੱਧੂ, ਪਰਮਜੀਤ ਕੌਸ਼ਲ ਅਤੇ ਮੰਜੂ ਚੋਪੜਾ ਜੀ ਵੱਲੋਂ ਕੀਤਾ ਗਿਆ।ਪਿਕਨਿਕ ਦੀ ਸ਼ੁਰੂਆਤ ਕਰਦਿਆਂ ਲਖਵਿੰਦਰ ਸਿੰਘ ਉਪਲ ਨੇ ਸਾਰੇ ਹਾਜ਼ਰ ਮੈਂਬਰਾਂ ਅਤੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਰੋਜ਼ਾਨਾ ਦੀ ਵਿਅਸਤ ਜ਼ਿੰਦਗੀ ਤੋਂ ਰਾਹਤ ਪ੍ਰਦਾਨ ਕਰਦੇ ਹਨ ਅਤੇ ਲੋਕਾਂ ਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਤਾਜ਼ਗੀ ਮਹਿਸੂਸ ਕਰਨ ਦਾ ਮੌਕਾ ਦਿੰਦੇ ਹਨ। ਸਮਾਗਮ ਦੌਰਾਨ ਭਾਰਤ ਅਤੇ ਕੈਨੇਡਾ ਦੇ ਪ੍ਰਸਿੱਧ ਗਾਇਕ ਜਸਵਿੰਦਰ ਸਿੰਘ “ਜਸ ਇੰਦਰ” ਨੇ ਆਪਣੇ ਸੁਰੀਲੇ ਗੀਤਾਂ ਨਾਲ ਸਾਰਿਆਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਹਿੰਦੀ ਗਾਇਕ ਪੰਕਜ ਨੇ ਵੀ ਸ਼ਾਨਦਾਰ ਪੇਸ਼ਕਾਰੀ ਕਰਕੇ ਦਰਸ਼ਕਾਂ ਦੀਆਂ ਭਰਪੂਰ ਵਾਹ-ਵਾਹਾਂ ਹਾਸਲ ਕੀਤੀਆਂ।ਆਰਗਨਾਈਜ਼ੇਸ਼ਨ ਦੇ ਮੈਂਬਰ ਅਤੇ ਸਪਾਂਸਰ ਸ੍ਰੀ ਦਿਲਬਾਗ ਸਿੰਘ ਜੀ ਨੇ ਆਪਣੀਆਂ ਹਾਸ-ਰਸ ਭਰਪੂਰ ਕਵਿਤਾਵਾਂ ਅਤੇ ਗੀਤਾਂ ਰਾਹੀਂ ਸਮਾਗਮ ਵਿੱਚ ਖੂਬ ਰੌਣਕ ਲਗਾਈ। ਉਨ੍ਹਾਂ ਦੀ ਮਨੋਰੰਜਕ ਪੇਸ਼ਕਾਰੀ ਨੇ ਹਾਜ਼ਰ ਸੰਗਤ ਅਤੇ ਮੈਂਬਰਾਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ ਅਤੇ ਸਭ ਦਾ ਭਰਪੂਰ ਮਨੋਰੰਜਨ ਕੀਤਾ। ਆਰਗੇਨਾਈਜ਼ੇਸ਼ਨ ਦੇ ਮੈਂਬਰ ਜੋਤੀ ਚੱਢਾ, ਸ਼ੁਮੈਲਾ ਸ਼ਰੀਫ, ਪਰਮਜੀਤ ਕੌਸ਼ਲ, ਅਮਰੀਕ ਸਿੰਘ ਚਾਨਾ, ਮੀਨਾਕਸ਼ੀ ਕੌਸ਼ਲ, ਮਜੀਤ ਸਿੰਘ ਅਤੇ ਸੁਰਿੰਦਰ ਕੌਰ ਨੇ ਗੀਤਾਂ ਅਤੇ ਕਵਿਤਾਵਾਂ ਰਾਹੀਂ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਸੁਖਮੀਤ ਕੌਰ ਨੇ ਪਰਚੀਆਂ ਰਾਹੀਂ ਅੰਤਾਕਸ਼ਰੀ ਖਿਡਾ ਕੇ ਸਮਾਗਮ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ।ਇਸ ਪਿਕਨਿਕ ਵਿੱਚ ਆਰਗੇਨਾਈਜ਼ੇਸ਼ਨ ਦੇ ਮੈਂਬਰਾਂ ਦੇ ਨਾਲ-ਨਾਲ ਭਾਰਤੀ ਭਾਈਚਾਰੇ ਦੇ ਹੋਰ ਮੈਂਬਰ ਵੀ ਸ਼ਾਮਲ ਹੋਏ। ਖਾਸ ਗੱਲ ਇਹ ਰਹੀ ਕਿ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਜਾਂ ਯੋਗਦਾਨ ਨਹੀਂ ਲਿਆ ਗਿਆ।ਸਮਾਗਮ ਦੀ ਸਫਲਤਾ ਵਿੱਚ ਕਮਿਊਨਿਟੀ ਦੇ ਪ੍ਰਸਿੱਧ ਰਾਮ ਸਵੀਟਸ ਵੱਲੋਂ ਭੋਜਨ ਸੇਵਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਆਰਗੇਨਾਈਜ਼ੇਸ਼ਨ ਦੀ ਮੈਂਬਰ ਪਰਮਿੰਦਰ ਕੌਰ ਨੇ ਗੋਲਗੱਪਿਆਂ ਦਾ ਸਟਾਲ ਲਗਾਇਆ, ਜਦਕਿ ਜੋਤੀ ਚੱਢਾ, ਸ਼ੁਮੈਲਾ ਸ਼ਰੀਫ, ਲਲਿਤ ਮੋਹਨ, ਬੇਲਾ ਰਾਣੀ, ਭਰਪੂਰ ਸਿੰਘ ਅਤੇ ਮਨਿੰਦਰ ਕੁਮਾਰ ਸ਼ੇਰਗਿੱਲ ਨੇ ਖਾਣ-ਪੀਣ ਦੇ ਪ੍ਰਬੰਧਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਮਨਦੀਪ ਕੌਰ ਵੱਲੋਂ ਆਪਣੇ ਹੱਥਾਂ ਨਾਲ ਤਿਆਰ ਕੀਤਾ ਗਿਆ ਸੁੰਦਰ ਕੇਕ ਸਮਾਗਮ ਦਾ ਖਾਸ ਆਕਰਸ਼ਣ ਬਣਿਆ ਰਿਹਾ ਅਤੇ ਸਾਰਿਆਂ ਨੇ ਇਸ ਦੀ ਭਰਪੂਰ ਸ਼ਲਾਘਾ ਕੀਤੀ।ਸਮਾਗਮ ਦੇ ਅੰਤ ਵਿੱਚ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਤਰਨਤੇਜ ਸਿੰਘ ਹੁੰਦਲ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਆਰਗੇਨਾਈਜ਼ੇਸ਼ਨ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਸਾਲ ਦੌਰਾਨ ਕਰਵਾਏ ਜਾਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਜਿਵੇਂ ਕਿ “ਲੀਡਰਸ਼ਿਪ ਪ੍ਰੋਗਰਾਮ ਫਾਰ ਯੂਥ”, “ਕਿਊਬੈਕ ਡੇ ਸੈਲੀਬ੍ਰੇਸ਼ਨ”, “ਸੀਨੀਅਰ ਡੇ ਸੈਲੀਬ੍ਰੇਸ਼ਨ”, “ਸੀਨੀਅਰਜ਼ ਅਤੇ ਮੈਂਬਰਾਂ ਲਈ ਫਰੌਡ ਅਵੇਅਰਨੈੱਸ ਪ੍ਰੋਗਰਾਮ”, “ਹੈਲਥ ਕੈਂਪ” ਅਤੇ ਹੋਰ ਸਮਾਜਿਕ ਭਲਾਈ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸਾਰਿਆਂ ਨੂੰ ਰਜਿਸਟਰ ਹੋਣ ਦੀ ਅਪੀਲ ਕੀਤੀ ਤਾਂ ਜੋ ਆਉਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਸਮੇਂ ਸਿਰ ਪਹੁੰਚਾਈ ਜਾ ਸਕੇ। ਅੰਤ ਵਿੱਚ ਸਾਰਿਆਂ ਦੀ ਚੰਗੀ ਸਿਹਤ, ਖੁਸ਼ਹਾਲੀ ਅਤੇ ਲੰਮੀ ਉਮਰ ਦੀ ਕਾਮਨਾ ਕਰਦਿਆਂ ਤਰਨਤੇਜ ਸਿੰਘ ਹੁੰਦਲ ਨੇ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ” ਦਾ ਜੈਕਾਰਾ ਬੁਲਾਇਆ ਅਤੇ ਪਿਕਨਿਕ ਸਮਾਗਮ ਦੀ ਸਮਾਪਤੀ ਕੀਤੀ। ਸਮਾਗਮ ਤੋਂ ਬਾਅਦ ਸਾਰੇ ਮੈਂਬਰ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਰਵਾਨਾ

ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗਨਾਈਜ਼ੇਸ਼ਨ ਵੱਲੋਂ ਸਿੱਖਿਆ ਦੀ ਲੜੀ ਵਿੱਚ ਸਿੱਖਿਆ ਅਤੇ ਸਮਾਜਿਕ ਜਾਗਰੂਕਤਾ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ

0

  ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗਨਾਈਜ਼ੇਸ਼ਨ ਵੱਲੋਂ ਸਿੱਖਿਆ ਦੀ ਲੜੀ ਵਿੱਚ ਨਵਾਂ ਉਪਰਾਲਾ ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗਨਾਈਜ਼ੇਸ਼ਨ ਵੱਲੋਂ ਸਿੱਖਿਆ ਅਤੇ ਸਮਾਜਿਕ ਜਾਗਰੂਕਤਾ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ

ਕੈਨੇਡਾ ( ਮਨਿੰਦਰ) ਇਸ ਸਬੰਧੀ ਜਾਣਕਾਰੀ ਦਿੰਦਿਆਂ  ਆਰਗਨਾਈਜ਼ੇਸ਼ਨ ਦੇ ਪ੍ਰਧਾਨ ਸ. ਤਰਨਤੇਜ਼ ਸਿੰਘ ਹੁੰਦਲ ਨੇ ਦੱਸਿਆ ਕਿ ਪਿਛਲੇ ਦਿਨਾਂ ਵਿਸ਼ਵ ਪ੍ਰਸਿੱਧ ਕਥਾਵਾਚਕ ਅਤੇ ਫੈਮਿਲੀ ਕਾਊਂਸਲਰ ਭਾਈ ਗੁਲਜ਼ਾਰ ਸਿੰਘ ਜੀ (ਕੈਨੇਡਾ) ਨੂੰ ਮੋਂਟਰੀਅਲ ਵਿਖੇ ਵਿਸ਼ੇਸ਼ ਪ੍ਰੋਗਰਾਮਾਂ ਲਈ ਸੱਦਾ ਦਿੱਤਾ ਗਿਆ ਸੀ।ਭਾਈ ਸਾਹਿਬ ਨੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਲਾਸਾਲ, ਗੁਰੂ ਨਾਨਕ ਦਰਬਾਰ, ਅਤੇ ਗੁਰਦੁਆਰਾ ਸਾਹਿਬ ਗ੍ਰੇਟਰ ਮੋਂਟਰੀਅਲ (ਡੀ.ਡੀ.ਓ.ਕਿਊਬੈਕ) ਵਿਖੇ ਤਿੰਨ ਦਿਨਾਂ ਤੱਕ ਕਥਾ-ਵਿਚਾਰਾਂ ਰਾਹੀਂ ਸੰਗਤ ਨੂੰ ਗੁਰਬਾਣੀ ਅਤੇ ਪਰਿਵਾਰਕ ਜੀਵਨ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ। ਇਨ੍ਹਾਂ ਸਮਾਗਮਾਂ ਨੂੰ ਸੰਗਤ ਵੱਲੋਂ ਭਰਪੂਰ ਹੁੰਗਾਰਾ ਮਿਲਿਆ।

ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਵੀ ਇਸ ਤਰ੍ਹਾਂ ਦੇ ਜਾਣਕਾਰੀ ਭਰਪੂਰ ਪ੍ਰੋਗਰਾਮ ਭਵਿੱਖ ਵਿੱਚ ਵੀ ਕਰਵਾਉਣ ਦੀ ਅਪੀਲ ਕੀਤੀ।ਇਸ ਤੋਂ ਇਲਾਵਾ, ਸਿਵਿਕ ਸੈਂਟਰ ਥੀਏਟਰ, ਡੀ.ਡੀ.ਓ. ਵਿਖੇ “Isolation in Senior Citizens” ਵਿਸ਼ੇ ’ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਭਾਰਤੀ ਭਾਈਚਾਰੇ ਦੇ ਵੱਡੀ ਗਿਣਤੀ ਵਿੱਚ ਸੀਨੀਅਰ ਨਾਗਰਿਕਾਂ ਨੇ ਹਿੱਸਾ ਲਿਆ। ਭਾਈ ਗੁਲਜ਼ਾਰ ਸਿੰਘ ਜੀ ਨੇ ਇਕੱਲੇਪਣ (ਆਈਸੋਲੇਸ਼ਨ) ਦੇ ਕਾਰਨਾਂ, ਇਸ ਦੇ ਪ੍ਰਭਾਵਾਂ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪਰਿਵਾਰਾਂ ਵਿੱਚ ਸੀਨੀਅਰਾਂ ਅਤੇ ਪੋਤੇ-ਪੋਤੀਆਂ/ਦੋਹਤੇ-ਦੋਹਤੀਆਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਅਤੇ ਪਰਿਵਾਰਕ ਸਾਂਝ ਵਧਾਉਣ ਬਾਰੇ ਵੀ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ।ਹਾਜ਼ਰ ਸੀਨੀਅਰ ਨਾਗਰਿਕਾਂ ਨੇ ਸੈਮੀਨਾਰ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਮਾਨਸਿਕ ਸਿਹਤ, ਪਰਿਵਾਰਕ ਰਿਸ਼ਤਿਆਂ ਅਤੇ ਸਮਾਜਿਕ ਜੀਵਨ ਨੂੰ ਬਿਹਤਰ ਬਣਾਉਣ ਲਈ ਬਹੁਤ ਲਾਭਦਾਇਕ ਜਾਣਕਾਰੀ ਪ੍ਰਾਪਤ ਹੋਈ

ਇਸੇ ਲੜੀ ਤਹਿਤ 07 ਜੂਨ 2026 ਨੂੰ ਸਿਵਿਕ ਸੈਂਟਰ ਥੀਏਟਰ ਵਿਖੇ “Parenting” ਵਿਸ਼ੇ ’ਤੇ ਇੱਕ ਹੋਰ ਜਾਣਕਾਰੀ ਭਰਪੂਰ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਗਨਾਈਜ਼ੇਸ਼ਨ ਦੇ ਸ. ਲਖਵਿੰਦਰ ਸਿੰਘ ਉੱਪਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਮਾਪਿਆਂ ਨੂੰ ਆਧੁਨਿਕ ਸਮੇਂ ਦੀਆਂ ਚੁਣੌਤੀਆਂ, ਬੱਚਿਆਂ ਦੀ ਪਰਵਰਿਸ਼ ਅਤੇ ਨਵੀਂ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਬਾਰੇ ਜਾਗਰੂਕ ਕਰਨਾ ਸੀ।ਭਾਈ ਗੁਲਜ਼ਾਰ ਸਿੰਘ ਜੀ ਨੇ ਵਿਸਥਾਰ ਨਾਲ ਸਮਝਾਇਆ ਕਿ ਕਈ ਵਾਰ ਬੱਚੇ ਕਿਹੜੇ ਕਾਰਨਾਂ ਕਰਕੇ ਕੁਰਾਹੇ ਪੈ ਜਾਂਦੇ ਹਨ ਅਤੇ ਉਨ੍ਹਾਂ ਨੂੰ ਮੁੜ ਸਹੀ ਰਸਤੇ ਅਤੇ ਸਮਾਜ ਦੀ ਮੁੱਖ ਧਾਰਾ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ। ਮਾਪਿਆਂ ਨੇ ਇਸ ਸੈਮੀਨਾਰ ਨੂੰ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਲਾਭਦਾਇਕ ਕਰਾਰ ਦਿੱਤਾ। ਅਖੀਰ ਵਿੱਚ ਹਾਜ਼ਰ ਮਾਪਿਆਂ ਅਤੇ ਸੀਨੀਅਰ ਨਾਗਰਿਕਾਂ ਨੇ ਭਾਈ ਗੁਲਜ਼ਾਰ ਸਿੰਘ ਜੀ ਅਤੇ ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗਨਾਈਜ਼ੇਸ਼ਨ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਸਮਾਜਿਕ ਅਤੇ ਵਿਦਿਅਕ ਪ੍ਰੋਗਰਾਮ ਭਵਿੱਖ ਵਿੱਚ ਵੀ ਨਿਰੰਤਰ ਕਰਵਾਏ ਜਾਣ।ਇਸ ਮੌਕੇ ਪ੍ਰਧਾਨ ਸ. ਤਰਨਤੇਜ਼ ਸਿੰਘ ਹੁੰਦਲ ਨੇ ਐਲਾਨ ਕੀਤਾ ਕਿ 15 ਅਗਸਤ ਤੋਂ 22 ਅਗਸਤ 2026 ਤੱਕ ਇੱਕ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਭਾਈ ਗੁਲਜ਼ਾਰ ਸਿੰਘ ਜੀ ਤਿੰਨ ਦਿਨਾਂ ਲਈ ਆਪਣੀ ਟੀਮ ਸਮੇਤ ਸ਼ਮੂਲੀਅਤ ਕਰਨਗੇ। ਇਸ ਦੌਰਾਨ ਪਰਿਵਾਰਕ ਜੀਵਨ, ਮਾਨਸਿਕ ਸਿਹਤ, ਪੇਰੈਂਟਿੰਗ ਅਤੇ ਸਮਾਜਿਕ ਜਾਗਰੂਕਤਾ ਨਾਲ ਸਬੰਧਿਤ ਵਿਸ਼ਿਆਂ ’ਤੇ ਹੋਰ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।

ਪੀਰ ਬਾਬਾ ਪਿੱਪਲ ਵਾਲਾ ਭੁਲੱਥ ਸਲਾਮਤ ਪੁਰ ਦਰਬਾਰ ‘ਤੇ 32ਵਾਂ ਸਲਾਨਾ ਜੋੜ ਮੇਲਾ ਕੱਲ 

0

ਭੁਲੱਥ, 14 ਜੂਨ ( ਕੰਨੂੰ ਭੁਲੱਥ) ਸਬ ਡਵੀਜ਼ਨ ਕਸਬਾ ਭੁਲੱਥ ਦੇ ਮੁਹੱਲਾ ਸਲਾਮਤਪੁਰ ਵਿਖੇ ਸਥਿਤ ਪੀਰ ਬਾਬਾ ਪਿੱਪਲ ਵਾਲਾ ਦੇ ਦਰਬਾਰ ‘ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 32ਵਾਂ ਸਲਾਨਾ ਜੋੜ ਮੇਲਾ ਕੱਲ 15 ਜੂਨ ਦਿਨ ਸੋਮਵਾਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ, ਮੇਲਾ ਪ੍ਰਬੰਧਕ ਪ੍ਰਧਾਨ ਪੰਛੀ ਕੁਮਾਰ ਸਲਾਮਤ ਪੁਰ, ਬਾਬਾ ਬਗੀਚਾ, ਤੇ ਬਾਬਾ ਮੋਹਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ, ਕਿ ਇਸ ਵਾਰ ਵੀ ਮੇਲੇ ਦੀਆਂ ਰੌਣਕਾਂ ਵਧਾਉਣ ਲਈ ਪਹੁੰਚ ਰਹੇ ਪ੍ਰਸਿੱਧ ਕਲਾਕਾਰ ਰਾਜਵਿੰਦਰ ਮਾਨ, ਗੋਲਡੀ ਮਾਨ ਮਿਊਜਿਕਲ ਗਰੁੱਪ ਐਂਡ ਪਾਰਟੀ , ਪ੍ਰਸਿੱਧ ਸੂਫੀ ਕਲਾਕਾਰ ਕੁਲਵਿੰਦਰ ਖਹਿਰਾ ਆਪਣੇ ਗਾਇਕੀ ਦੇ ਜੋਹਰ ਦਿਖਾਉਣਗੇ, ਤੇ ਪ੍ਰਸਿੱਧ ਸੈਲਫੀ ਨਕਾਲ ਪਾਰਟੀ ਆਪਣੀ ਟੀਮ ਰਾਹੀਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕਰਨਗੇ, ਝੰਡੇ ਦੀ ਰਸਮ ਸਵੇਰੇ 11 ਵਜੇ ਅਦਾ ਕੀਤੀ ਜਾਵੇਗੀ, ਇਸ ਮੌਕੇ ਮੇਲਾ ਸਰਪ੍ਰਸਤ ਰਕੇਸ਼ ਕੁਮਾਰ, ਕਮੇਟੀ ਮੈਂਬਰ ਜਸਵੀਰ ਸਿੰਘ ਅਲੀਆ, ਮੰਗਲ ਸਿੰਘ, ਲੱਕੀ ਗਿੱਲ, ਰਾਜੂ ਹਲਵਾਈ, ਸੁਲੇਮਾਨ, ਰੋਸ਼ਨ ਸਿੱਧੂ, ਮਨਪ੍ਰੀਤ ਸਿੰਘ, ਗੁਰਮੁਖ ਸਿੰਘ, ਵੰਸ਼ ਕੁਮਾਰ, ਸੁਖਦੇਵ ਸਿੰਘ, ਸਾਬੀ, ਬਲਵਿੰਦਰ ਸਿੰਘ, ਕੁਲਵੰਤ ਸਿੰਘ, ਜਸਵੰਤ ਸਿੰਘ, ਨਿਰਮਲ ਸਿੰਘ ਗੁਰਾਇਆ, ਰਿੰਕਾ, ਅਨੂਪ ਚੰਦ, ਸਰੂਪ ਚੰਦ ਤੇ ਹੋਰ ਹਾਜ਼ਰ ਸਨ