ਕੈਨੇਡਾ (ਮਨਿੰਦਰ):- ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ 20 ਜੂਨ ਨੂੰ ਕਨੇਡਾ ਦੇ ਸ਼ਹਿਰ ਮੋਂਟਰਿਅਲ ਦੌਰੇ ਤੇ ਆ ਰਹੇ ਹਨ ਜਾਣਕਾਰੀ ਦਿੰਦੇ ਹੋਏ ਨੇ ਦੱਸਿਆ ਕਿ ਕਨੇਡਾ ਦੋਰੇ ਤੇ ਪਹੁੰਚ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਦਾ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਸਰਬਦੀਪ ਸਿੰਘ ਬਾਠ ਜੀ ਨੇ ਦੱਸਿਆ ਕਿ ਮਂਟਰੀਅਲ ਸ਼ਹਿਰ ਵਿੱਚ ਮੀਟਿੰਗ ਪ੍ਰੋਗਰਾਮ ਰੱਖੀ ਜਾਣਗੇ ਜਿਸ ਦੀ ਜਾਣਕਾਰੀ ਆਉਣ ਵਾਲੇ ਸਮੇਂ ਵਿੱਚ ਦਿੱਤੀ ਜਾਵੇਗੀ । ਮੋਂਟਰਿਅਲ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਅਤੇ ਪੰਜਾਬ ਦੇ ਹੋਰ ਇਲਾਕਿਆਂ ਤੋਂ ਵਸਦੇ ਪੰਜਾਬੀਆਂ ਦਾ ਵੱਡਾ ਇਕੱਠ ਕੀਤਾ ਜਾਵੇਗਾ। ਜਿਸ ਦਾ ਮਕਸਦ ਕਨੇਡਾ ਵੱਸਦੇ ਪੰਜਾਬੀ ਭਾਈਚਾਰੇ ਨੂੰ ਮਿਲਣ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ 2027 ਚੋਣਾਂ ਵਿੱਚ ਰੂਪ ਰੇਖਾ ਨੀਤੀਆਂ ਅਤੇ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਣਾ ਹੋਵੇਗਾ, ਜੋ ਸਤਿਕਾਰਯੋਗ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਜੋ ਪੰਜਾਬ ਵਿੱਚ ਪਿੰਡਾਂ ਸ਼ਹਿਰਾਂ ਦੇ ਵਿਕਾਸ ਅਤੇ ਸਮਾਰਟ ਸਿਟੀਆਂ ਪੰਜਾਬ ਵਿੱਚ ਏਅਰਪੋਰਟਾਂ ਦੀ ਸ਼ੁਰੂਆਤ ਮੁਫਤ ਬਿਜਲੀ ਯੋਨ , ਲੋੜਵੰਦ ਲੜਕੀਆਂ ਦੇ ਵਿਆਹ ਸਮਾਗਮ ਤੇ ਸ਼ਗਨ ਸਕੀਮ ਯੋਜਨਾ , ਲੋੜਵੰਦ ਲੋਕਾਂ ਲਈ ਮੁਫਤ ਰਾਸ਼ਨ ਕਿਸਾਨਾਂ ਲਈ ਮੁਫਤ ਬਿਜਲੀ ਆਦਿ ਲੋਕ ਹੇਤੂ ਯੋਜਨਾਵਾਂ ਲਈ ਪੰਜਾਬ ਦੇ ਲੋਕ ਅੱਜ ਵੀ ਵੱਡੀ ਬਾਦਲ ਸਾਹਿਬ ਨੂੰ ਯਾਦ ਕਰਦੇ ਹਨ ਪਰ ਪੰਜਾਬ ਦੇ ਲੋਕਾਂ ਵਿੱਚ ਕੁਝ ਪਾਰਟੀਆਂ ਵੱਲੋਂ ਗਲਤ ਪ੍ਰਚਾਰ ਕਰ ਆਪਣੀ ਸੱਤਾ ਹਥਿਆ ਲਈ ਪਰ ਪੰਜਾਬ ਦੇ ਲੋਕ ਫਿਰ ਵੀ ਸੂਝਵਾਨ ਹਨ ਅਕਾਲੀ ਦਲ ਜੋ ਕਿ ਪੰਜਾਬ ਦੀ ਪਾਰਟੀ ਹੈ ਉਹ ਪੰਜਾਬ ਨੂੰ ਫਿਰ ਤੋਂ ਵਿਕਾਸ ਦੇ ਕਾਰਜ ਵਿੱਚ ਲੈ ਕੇ ਆਊਗੀ ਕਨੇਡਾ ਵਿੱਚ ਵੱਸਦੇ ਪੰਜਾਬੀਆਂ ਨੇ ਅਕਾਲੀ ਦਲ ਨੂੰ ਪਿਛਲੇ ਕਈ ਵਰਿਆਂ ਤੋਂ ਆਪਣਾ ਸੰਯੋਗ ਕੀਤਾ ਹੈ ਆਉਣ ਵਾਲੀਆਂ ਚੋਣਾਂ ਵਿੱਚ ਲੋਕਾਂ ਨੂੰ ਸਹੀ ਮਾਰਗ ਤੇ ਚੱਲਣ ਲਈ ਅਪੀਲ ਕਰਨਗੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪਰ ਇਸ ਨੂੰ ਰਾਜ ਕਰਨ ਦੇ ਬਹਾਨੇ ਇਸ ਨੂੰ ਲੁੱਟਣ ਵਾਲੇ ਦਿੱਲੀ ਦੇ ਧਾੜਵੀ ਅੱਜ ਪੰਜਾਬ ਨੂੰ ਲੁੱਟ ਕੇ ਆਪਣੇ ਘਰ ਭਰ ਰਹੇ ਹਨ, ਉਹਨਾਂ ਆਖਿਆ ਕਿ ਇਹਨਾਂ ਦੇ ਰਾਜ ਵਿੱਚ ਪਰਵਾਸੀ ਪੰਜਾਬੀਆਂ ਨੂੰ ਆਪਣੇ ਪੇਕੇ ਪੰਜਾਬ ਆਉਣਾਂ ਔਖਾ ਹੋਇਆ ਪਿਆ ਹੈ। ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਇਹ ਵਫਦ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਅਤੇ ਉਹਨਾਂ ਦੇ ਹੱਲ ਬਾਰੇ ਵਿਚਾਰ ਵਟਾਂਦਰਾ ਕਰਕੇ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਜਾਣੂ ਕਰਵਾਇਆ ਜਾਵੇਗਾ। ਸਮੇਂ ਦੀ ਮੰਗ ਅਨੁਸਾਰ ਪੰਜਾਬ ਨੂੰ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਜੋ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਉਹਨਾਂ ਆਖਿਆ ਕਿ ਜੇਕਰ ਪੰਜਾਬ ਦਾ ਵਿਕਾਸ ਹੋਇਆ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਹੈ ਜਦੋਂ ਕਿ ਇਸ ਦੇ ਉਲਟ ਪਹਿਲਾਂ ਕਾਂਗਰਸ ਨੇ ਅਤੇ ਹੁਣ ਆਮ ਆਦਮੀ ਪਾਰਟੀ ਨੇ
ਪੰਜਾਬ ਨੂੰ ਕਰਜਾਈ ਕਰਕੇ ਰੱਖ ਦਿੱਤਾ, ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਆਮ ਆਦਮੀ ਪਾਰਟੀ ਨੂੰ ਸਰਕਾਰ ਚਲਾਉਣ ਲਈ ਵੀ ਕਰਜ ਲੈਣਾ ਪੈ ਰਿਹਾ ਹੈ। ਉਹਨਾਂ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਦਾ ਖਹਿੜਾ ਛੱਡ ਕੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ, ਇਨਕਲਾਬ ਦੇ ਨਾਮ ਉਪਰ ਆਈ ਝਾੜੂ ਪਾਰਟੀ ਜਿਸ ਨੇ ਪੰਜਾਬ ਨੂੰ ਦੋਵੇਂ ਹੱਥੀਂ ਲੁੱਟਿਆ ਅਤੇ ਇਹ ਸਰਕਾਰ ਸਿਰਫ ਝੂਠੇ ਵਾਅਦੇ ਅਤੇ ਮਸ਼ਹੂਰੀਆਂ ਤੱਕ ਹੀ ਸੀਮਤ ਰਹਿ ਗਈ ਹੈ ਅੱਜ ਇਹਨਾਂ ਤੋਂ ਠੱਗਿਆ ਹੋਇਆ ਪੰਜਾਬ 2027 ਦੀ ਉਡੀਕ ਕਰ ਰਿਹਾ ਹੈ। ਅਸੀਂ ਸਮੂਹ ਵਫਦ ਦੇ ਕਨੇਡਾ ਆ ਰਹੇ ਸੇਵਾਦਾਰ ਕਨੇਡਾ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੂੰ ਪੂਰਨ ਸਹਿਯੋਗ ਦੇਣ। ਉਹਨਾਂ ਵਿਸ਼ਵਾਸ ਦਵਾਇਆ ਕਿ ਅਸੀਂ ਕੈਨੇਡਾ ਵਿੱਚ ਪ੍ਰਵਾਸੀ ਪੰਜਾਬੀਆਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਵਾਂਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸੌਂਪੀ ਜਾਵੇਗੀ ਤਾਂ ਜੋ ਪ੍ਰਵਾਸੀ ਪੰਜਾਬੀਆਂ ਦੀਆਂ ਜੋ ਮੰਗਾਂ ਹੋਣਗੀਆਂ ਉਸ ਨੂੰ ਚੋਣ ਮੈਨੀਫੈਸਟੋ ਵਿੱਚ ਦਰਜ ਕੀਤਾ ਜਾਵੇਗਾ । ਪਿਛਲੇ ਸਮਿਆਂ ਵਿੱਚ ਅਕਾਲੀ ਦਲ ਵੱਲੋਂ ਲੱਗ ਤੋਂ ਐਨਆਰਆਈ ਸਭਾ ਦਾ ਗਠਨ ਕੀਤਾ ਗਿਆ ਸੀ ਅਤੇ ਖਾਸ ਤੌਰ ਤੇ ਐਨਆਰਆਈ ਥਾਣੇ ਬਣਾਏ ਸਨ ਤਾਂ ਜੋ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਾ ਆ ਸਕੇ ਤੇ ਉਨਾਂ ਦਾ ਸਮੱਸਿਆ ਦਾ ਹੱਲ ਕੀਤਾ ਜਾਂਦਾ ਸੀ। ਅਤੇ ਵੱਡੇ ਬਾਦਲ ਸਾਹਿਬ ਵੱਲੋਂ ਐਨਆਰਆਈਆਂ ਦੀਆਂ ਖਾਸ ਤੌਰ ਤੇ ਆਪ ਸਮੱਸਿਆ ਦਾ ਹੱਲ ਈਮੇਲ ਰਾਹੀਂ ਕੀਤਾ ਜਾਂਦਾ ਸੀ ਅਗਰ ਅਕਾਲੀ ਦਲ ਨੂੰ ਇਸ ਵਾਰ ਮੌਕਾ ਮਿਲਦਾ ਹੈ ਤਾਂ ਅਕਾਲੀ ਦਲ ਐਨਆਰਆਈਆਂ ਲਈ ਨਵੀਆਂ ਯੋਜਨਾਵਾਂ ਬਣਾਵੇਗੀ ਅਤੇ ਉਹਨਾਂ ਦਾ ਸਮੱਸਿਆ ਦਾ ਹੱਲ ਤੁਰੰਤ ਇੱਕ ਫੋਨ ਕਾਲ ਅਤੇ ਈਮੇਲ ਤੇ ਹੋਵੇਗਾ। ਅਤੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਵਫਦ ਕੈਨੇਡਾ ਦੇ ਹੋਰ ਸ਼ਹਿਰਾਂ ਵਿੱਚ ਵੀ ਮੀਟਿੰਗਾਂ ਅਤੇ ਪ੍ਰਚਾਰ ਕਰਨਗੇ





