Friday, June 19, 2026
HomePunjabਪੀਰ ਬਾਬਾ ਪਿੱਪਲ ਵਾਲਾ ਭੁਲੱਥ ਸਲਾਮਤ ਪੁਰ ਦਰਬਾਰ 'ਤੇ 32ਵਾਂ...

ਪੀਰ ਬਾਬਾ ਪਿੱਪਲ ਵਾਲਾ ਭੁਲੱਥ ਸਲਾਮਤ ਪੁਰ ਦਰਬਾਰ ‘ਤੇ 32ਵਾਂ ਸਲਾਨਾ ਜੋੜ ਮੇਲਾ ਕਰਵਾਇਆ

ਭੁਲੱਥ 15 ਜੂਨ (ਕੰਨੂੰ ਭੁਲੱਥ) ਸਬ ਡਵੀਜ਼ਨ ਕਸਬਾ ਭੁਲੱਥ ਦੇ ਮੁਹੱਲਾ ਸਲਾਮਤਪੁਰ ਵਿਖੇ ਸਥਿਤ ਪੀਰ ਬਾਬਾ ਪਿੱਪਲ ਵਾਲਾ ਦੇ ਦਰਬਾਰ ‘ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 32ਵਾਂ ਸਲਾਨਾ ਜੋੜ ਮੇਲਾ ਅੱਜ 15 ਜੂਨ ਦਿਨ ਸੋਮਵਾਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਧੂਮ ਧਾਮ ਨਾਲ ਕਰਵਾਇਆ ਗਿਆ, ਇਸ ਮੌਕੇ ਮੇਲਾ ਪ੍ਰਬੰਧਕ ਪ੍ਰਧਾਨ ਪੰਛੀ ਕੁਮਾਰ ਸਲਾਮਤ ਪੁਰ, ਬਾਬਾ ਬਗੀਚਾ, ਤੇ ਬਾਬਾ ਮੋਹਣਾ ਵੱਲੋਂ ਸਵੇਰੇ ਦਰਗਾਹ ਸ਼ਰੀਫ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ , ਮੇਲੇ ਦੀਆਂ ਰੌਣਕਾਂ ਵਧਾਉਣ ਲਈ ਪੁੱਜੇ ਪ੍ਰਸਿੱਧ ਕਲਾਕਾਰ ਰਾਜਵਿੰਦਰ, ਗੋਲਡੀ ਮਾਨ ਮਿਊਜਿਕਲ ਗਰੁੱਪ ਐਂਡ ਪਾਰਟੀ , ਪ੍ਰਸਿੱਧ ਸੂਫੀ ਕਲਾਕਾਰ ਕੁਲਵਿੰਦਰ ਖਹਿਰਾ ਵੱਲੋਂ ਆਪਣੀ ਗਾਇਕੀ ਦੇ ਜੋਹਰ ਵਿਖਾਏ ਗਏ, ਤੇ ਪ੍ਰਸਿੱਧ ਸੈਲਫੀ ਨਕਾਲ ਪਾਰਟੀ ਵੱਲੋਂ ਆਪਣੀ ਟੀਮ ਰਾਹੀਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕਰਕੇ ਲੋਕਾਂ ਨੂੰ ਝੂਮਣ ਲਗਾ ਦਿੱਤਾ,ਇਸ ਮੌਕੇ ਮੇਲਾ ਸਰਪ੍ਰਸਤ ਰਕੇਸ਼ ਕੁਮਾਰ, ਕਮੇਟੀ ਮੈਂਬਰ ਜਸਵੀਰ ਸਿੰਘ ਅਲੀਆ, ਮੰਗਲ ਸਿੰਘ, ਲੱਕੀ ਗਿੱਲ, ਰਾਜੂ ਹਲਵਾਈ, ਸੁਲੇਮਾਨ, ਰੋਸ਼ਨ ਸਿੱਧੂ, ਮਨਪ੍ਰੀਤ ਸਿੰਘ, ਗੁਰਮੁਖ ਸਿੰਘ, ਵੰਸ਼ ਕੁਮਾਰ, ਸੁਖਦੇਵ ਸਿੰਘ, ਸਾਬੀ, ਬਲਵਿੰਦਰ ਸਿੰਘ, ਕੁਲਵੰਤ ਸਿੰਘ, ਜਸਵੰਤ ਸਿੰਘ, ਨਿਰਮਲ ਸਿੰਘ ਗੁਰਾਇਆ, ਰਿੰਕਾ, ਅਨੂਪ ਚੰਦ, ਸਰੂਪ ਚੰਦ ਤੇ ਹੋਰ ਹਾਜ਼ਰ ਸਨ
ਕੈਪਸ਼ਨ : ਭੁਲੱਥ ਦੇ ਮੁਹੱਲਾ ਸਲਾਮਤ ਪੁਰ ਵਿਖੇ ਪੀਰ ਬਾਬਾ ਪਿੱਪਲ ਵਾਲਾ ਵਿਖੇ ਸਲਾਨਾ ਜੋੜ ਮੇਲੇ ਦੌਰਾਨ ਸੂਫੀ ਕਲਾਮ ਪੇਸ਼ ਕਰਦੇ ਹੋਏ ਕਲਾਕਾਰ ਤੇ ਪੰਡਾਲ ਵਿੱਚ ਬੈਠੀਆਂ ਸੰਗਤਾਂ ਦਾ ਦ੍ਰਿਸ਼
ਵਿਸ਼ੇਸ਼ ਰਿਪੋਰਟ ਕੰਨੂੰ ਭੁਲੱਥ ਦੀ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments