Wednesday, June 24, 2026
HomeCanadaਕੈਨੇਡਾ ਦੇ ਮੌਂਟਰੀਅਲ ਸ਼ਹਿਰ ਵਿੱਚ ਵੱਡੀ ਵਾਰਦਾਤ ਹੋਟਲ ‘ਚ ਅੰਨ੍ਹੇਵਾਹ ਸ਼ੂਟਿੰਗ ਪੁਲਿਸ...

ਕੈਨੇਡਾ ਦੇ ਮੌਂਟਰੀਅਲ ਸ਼ਹਿਰ ਵਿੱਚ ਵੱਡੀ ਵਾਰਦਾਤ ਹੋਟਲ ‘ਚ ਅੰਨ੍ਹੇਵਾਹ ਸ਼ੂਟਿੰਗ ਪੁਲਿਸ ਅਫ਼ਸਰ ਸਮੇਤ 3 ਲੋਕਾਂ ਦੀ ਮੌਤ, ਇਲਾਕੇ ‘ਚ ਅਫ਼ੜਾ-ਤਫ਼ੜੀ

ਕੈਨੇਡਾ ਦੇ ਮੌਂਟਰੀਅਲ ਸ਼ਹਿਰ ਵਿੱਚ ਵੱਡੀ ਵਾਰਦਾਤ ਹੋਟਲ ‘ਚ ਅੰਨ੍ਹੇਵਾਹ ਸ਼ੂਟਿੰਗ ਪੁਲਿਸ ਅਫ਼ਸਰ ਸਮੇਤ 3 ਲੋਕਾਂ ਦੀ ਮੌਤ, ਇਲਾਕੇ ‘ਚ ਅਫ਼ੜਾ-ਤਫ਼ੜੀ

ਕੈਨੇਡਾ ਮੌਂਟਰੀਅਲ (ਮਨਿੰਦਰ ) ਮੌਂਟਰੀਅਲ ਦੇ ‘ਕੋਰਟ ਦੇ ਸਨੈਗਾ’ ਨਮੂਰ ਮੈਟਰੋ ਸਟੇਸ਼ਨ ਦੇ ਨਾਲ (Côte-des-Neiges) ਡਿਸਟਰਿਕਟ ਵਿੱਚ ਅੱਜ 22 ਜੂਨ ਸੋਮਵਾਰ ਸਵੇਰੇ ਇੱਕ ਹੋਟਲ ਵਿੱਚ ਵਾਪਰੀ ਖ਼ੂਨੀ ਸ਼ੂਟਿੰਗ ਦੀ ਵਾਰਦਾਤ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਿੰਸਕ ਝੜਪ ਵਿੱਚ ਇੱਕ ਪੁਲਿਸ ਅਫ਼ਸਰ ਸਮੇਤ ਤਿੰਨ ਲੋਕਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ। ਘਟਨਾ ਦਾ ਵੇਰਵਾ ਅਤੇ ਜਵਾਬੀ ਕਾਰਵਾਈ ਮੌਂਟਰੀਅਲ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਸਵੇਰੇ ਕਰੀਬ 11:35 ਵਜੇ 911 ‘ਤੇ ਇੱਕ ਐਮਰਜੈਂਸੀ ਕਾਲ ਆਈ ਸੀ, ਜਿਸ ਵਿੱਚ ਦੱਸਿਆ ਗਿਆ ਕਿ ‘ਹਿਲਟਨ ਹੋਟਲ’ (Hilton Hotel) ਦੀ ਇੱਕ ਬਾਰੀ (Window) ਵਿੱਚੋਂ ਇੱਕ ਵਿਅਕਤੀ ਬੰਦੂਕ ਬਾਹਰ ਕੱਢ ਕੇ ਖੜ੍ਹਾ ਹੈ। ਜਿਵੇਂ ਹੀ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ, ਤਾਂ ਲੋਂਗ ਗਨ (Long Gun) ਨਾਲ ਲੈਸ ਹਮਲਾਵਰ ਨੇ ਪੁਲਿਸ ਪਾਰਟੀ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

 

ਪੁਲਿਸ ਵੱਲੋਂ ਕੀਤੀ ਗਈ ਆਤਮ-ਰੱਖਿਆ ਅਤੇ ਜਵਾਬੀ ਕਾਰਵਾਈ ਵਿੱਚ ਹਮਲਾਵਰ ਮੌਕੇ ‘ਤੇ ਹੀ ਮਾਰਿਆ ਗਿਆ। ਮੌਤਾਂ ਅਤੇ ਜ਼ਖਮੀਆਂ ਦੀ ਸਥਿਤੀ ਕੁੱਲ ਮੌਤਾਂ: 3 (ਇੱਕ ਪੁਲਿਸ ਅਫ਼ਸਰ, ਇੱਕ ਆਮ ਨਾਗਰਿਕ, ਅਤੇ ਇੱਕ ਖੁਦ ਹਮਲਾਵਰ) ਜ਼ਖਮੀ: ਇਸ ਵਾਰਦਾਤ ਦੌਰਾਨ ਇੱਕ ਹੋਰ ਪੁਲਿਸ ਅਧਿਕਾਰੀ ਅਤੇ ਇੱਕ ਆਮ ਨਾਗਰਿਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਹਾਲਾਂਕਿ, ਹਸਪਤਾਲ ਵਿੱਚ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ (Stable) ਦੱਸੀ ਜਾ ਰਹੀ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ। ਜਾਂਚ ਅਧੀਨ: ਪੁਲਿਸ ਅਨੁਸਾਰ, ਮਾਰੇ ਗਏ ਆਮ ਨਾਗਰਿਕ ਨੂੰ ਕਿਸ ਦੀ ਗੋਲੀ ਲੱਗੀ ਹੈ, ਇਸ ਬਾਰੇ ਅਜੇ ਤੱਕ ਪੂਰੀ ਸਪਸ਼ਟਤਾ ਨਹੀਂ ਹੋ ਸਕੀ ਹੈ ਅਤੇ ਜਾਂਚ ਜਾਰੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਘਟਨਾ ਵਿੱਚ ਕੋਈ ਦੂਜਾ ਹਮਲਾਵਰ ਸ਼ਾਮਲ ਨਹੀਂ ਸੀ।

ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ, ਚਸ਼ਮਦੀਦਾਂ ਨੇ ਸੁਣੀਆਂ ਦਰਜਣਾਂ ਗੋਲੀਆਂ

ਇਸ ਪੂਰੀ ਘਟਨਾ ਦੀਆਂ ਕਈ ਖ਼ੌਫ਼ਨਾਕ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਮਲਾਵਰ ਪੁਲਿਸ ਵੱਲ ਲਗਾਤਾਰ ਵੱਧ ਰਿਹਾ ਹੈ ਅਤੇ ਜਖਮੀ ਹਾਲਤ ਵਿੱਚ ਵੀ ਪੁਲਿਸ ਅਧਿਕਾਰੀ ਮੁਕਾਬਲਾ ਕਰ ਰਹੇ ਹਨ, ਜਿਸ ਤੋਂ ਬਾਅਦ ਜਵਾਬੀ ਫਾਇਰਿੰਗ ਵਿੱਚ ਹਮਲਾਵਰ ਜ਼ਮੀਨ ‘ਤੇ ਡਿੱਗ ਪੈਂਦਾ ਹੈ। ਸਥਾਨਕ ਚਸ਼ਮਦੀਦਾਂ ਮੁਤਾਬਕ ਉਨ੍ਹਾਂ ਨੇ ਦਰਜਣਾਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ, ਜਿਸ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਅਫ਼ੜਾ-ਤਫ਼ੜੀ ਦਾ ਮਾਹੌਲ ਬਣ ਗਿਆ।

24 ਸਾਲਾਂ ਬਾਅਦ ਲਾਈਨ ਆਫ਼ ਡਿਊਟੀ ‘ਚ ਅਫ਼ਸਰ ਦੀ ਮੌਤ

ਮੌਂਟਰੀਅਲ ਪੁਲਿਸ ਦੇ ਮੁਖੀ ਫੈਰੀ ਡੈਕਰ (Fady Dagher) ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਮੌਂਟਰੀਅਲ ਪੁਲਿਸ ਲਈ ਇੱਕ ਬਹੁਤ ਹੀ ਕਾਲਾ ਅਤੇ ਦੁਖਦਾਈ ਦਿਨ ਹੈ। ਉਨ੍ਹਾਂ ਦੱਸਿਆ ਕਿ ਲਗਭਗ 24 ਸਾਲਾਂ ਬਾਅਦ ਕਿਸੇ ਪੁਲਿਸ ਅਫ਼ਸਰ ਨੇ ਡਿਊਟੀ ਦੌਰਾਨ (Line of Duty) ਆਪਣੀ ਜਾਨ ਗਵਾਈ ਹੈ। ਪੁਲਿਸ ਵੱਲੋਂ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments