Friday, June 19, 2026
HomePunjabਸਰਕਾਰੀ ਕਾਲਜ ਭੁਲੱਥ ਵਿਖੇ ਸੈਸ਼ਨ 2026-27 ਦਾ ਪ੍ਰੋਸਪੈਕਟਸ ਜਾਰੀ 

ਸਰਕਾਰੀ ਕਾਲਜ ਭੁਲੱਥ ਵਿਖੇ ਸੈਸ਼ਨ 2026-27 ਦਾ ਪ੍ਰੋਸਪੈਕਟਸ ਜਾਰੀ 

ਕਪੂਰਥਲਾ 13 ਜੂਨ ( ਕੰਨੂੰ ਭੁਲੱਥ) ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਡਾ.ਸ਼ਸ਼ੀ ਬਾਲਾ ਦੀ ਅਗਵਾਈ ਹੇਠ ਸਰਕਾਰੀ ਕਾਲਜ ਭੁਲੱਥ ਵਿਖੇ ਸ਼ੈਸਨ 2026-27 ਦਾ ਪ੍ਰੋਸਪੈਕਟਸ ਜਾਰੀ ਕੀਤਾ ਗਿਆ । ਇਸ ਮੌਕੇ ਪ੍ਰਿੰਸੀਪਲ ਡਾ.ਸ਼ਸ਼ੀ ਬਾਲਾ ਨੇ ਦੱਸਿਆ ਕਿ ਸਰਕਾਰੀ ਕਾਲਜ ਭੁਲੱਥ ਵਿੱਖੇ ਘੱਟ ਖਰਚੇ ‘ਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ। ਕਾਲਜ ਵਿੱਚ ਬੀ.ਏ, ਪੀ.ਜੀ.ਡੀ.ਸੀ.ਏ ਤੋੰ ਇਲਾਵਾ skill development Courses ਵੀ ਕਰਵਾਏ ਜਾਂਦੇ ਹਨ। ਕਾਲਜ ਵਿੱਚ ਸਮਾਰਟ ਤੇ ਵਰਚੂਅਲ ਕਲਾਸ ਰੂਮ, ਅਧੁਨਿਕ ਕੰਪਿਊਟਰ ਲੈਬ, ਕੰਪਿਊਟਰਾਇਜ਼ ਲਾਇਬ੍ਰੇਰੀ , ਖੁੱਲ੍ਹਾ ਖੇਡ ਮੈਦਾਨ ਆਦਿ ਸਹੂਲਤਾਂ ਉਪਲੱਬਧ ਹਨ । ਕਾਲਜ ਵਿੱਚ ਸਹਿ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕੀਤਾ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਗੁਲਸ਼ਨ ਸਿੰਘ ਨੇ ਵਿਸ਼ਵ ਕਬੱਡੀ ਕੱਪ ਵਿੱਚ ਹਿੱਸਾ ਲਿਆ ਅਤੇ ਜਿੱਤ ਹਾਸਿਲ ਕੀਤੀ । ਇਸੇ ਤਰ੍ਹਾਂ ਹੀ ਕਾਲਜ ਦੇ ਵਿਦਿਆਰਥੀ ਯੂਨੀਵਰਸਿਟੀ ਇੰਟਰ ਕਾਲਜ ਮੁਕਾਬਲਿਆਂ ਵਿੱਚ ਹਰ ਸਾਲ ਬਹੁਤ ਚੰਗਾ ਪ੍ਰਦਰਸ਼ਨ ਕਰਦੇ ਹਨ। ਇਸ ਸਾਲ ਕਾਲਜ ਦੇ ਚਾਰ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਜਿੱਤ ਹਾਸਿਲ ਕੀਤੀ । ਯੂਥ ਫੈਸਟੀਵਲ ਵਿੱਚ ਵਿਦਿਆਰਥੀ ਰਸ਼ਪਾਲ ਸਿੰਘ ਤੇ ਜਸ਼ਪਾਲ ਨੇ ਗ਼ਜ਼ਲ-ਗਾਇਨ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਿਲ ਕੀਤਾ । ਕਵਿਤਾ ਉਚਾਰਨ ਮੁਕਾਬਲੇ ਵਿੱਚ ਵਿਦਿਆਰਥਣ ਦਿ੍ਰਸ਼ਟੀ ਨੇ ਵਧੀਆ ਪ੍ਰਦਰਸ਼ਨ ਕੀਤਾ । ਕਾਲਜ ਦੇ ਨਤੀਜੇ ਵੀ ਸ਼ਾਨਦਾਰ ਰਹੇ ਹਨ । ਬੀ.ਏ ਸਮੈ ਦੂਜਾ ਵਿੱਚੋਂ ਨੇਹਾ , ਬੀ.ਏ ਚੌਥਾਂ ਵਿੱਚੋਂ ਜੋਬਨਪ੍ਰੀਤ ਸਿੰਘ ,ਬੀ.ਏ ਸਮੈ ਛੇਵਾਂ ਵਿਚੋਂ ਹਰਜੋਤ ਨੇ ਬਹੁਤ ਵਧੀਆ ਨੰਬਰ ਲੈ ਕੇ ਆਪਣੀ-ਆਪਣੀ ਵਿੱਚੋਂ ਪਹਿਲਾਂ ਸਥਾਨ ਹਾਸਿਲ ਕੀਤਾ । ਇਲਾਕੇ ਦੇ ਵਿਦਿਆਰਥੀਆਂ ਨੂੰ ਇਸ ਕਾਲਜ ਵਿੱਚ ਦਾਖ਼ਲਾ ਲੈ ਕੇ ਸਰਕਾਰ ਦੁਆਰਾ ਦਿੱਤੀ ਵਿਦਿਅਕ ਸਹੂਲਤ ਦਾ ਫ਼ਾਇਦਾ ਲੈਣਾ ਚਾਹੀਦਾ ਹੈ। ਇਸ ਮੌਕੇ ਵਾਇਸ ਪ੍ਰਿੰਸੀਪਲ ਪ੍ਰੋ.ਵਿਜੈ ਸ਼ੰਕਰ , ਕਾਲਜ ਰਜਿਸਟਰਾਰ ਡਾ. ਮੁਖਵੀਰ ਸਿੰਘ , ਪ੍ਰੋ. ਗੁਰਵਿੰਦਰ ਸਿੰਘ , ਡਾ. ਗਗਨਦੀਪ ਸਿੰਘ, ਪ੍ਰੋ. ਸੀਮਾ ,ਪ੍ਰੋ ਜਸਵੀਰ, ਪ੍ਰੋ. ਹਰਪ੍ਰੀਤ ਕੌਰ , ਮੈਡਮ ਅੰਜਲੀ ਦੇਵੀ, ਸ਼੍ਰੀ ਰਾਕੇਸ਼ ਕੁਮਾਰ ਖੰਨਾ , ਸ਼੍ਰੀ ਹਰਮਨ ਸਿੰਘ ਭੰਡਾਲ ਆਦਿ ਹਾਜ਼ਰ ਸਨ ।

     ਵਿਸ਼ੇਸ਼ ਰਿਪੋਰਟ ਕੰਨੂੰ ਭੁਲੱਥ ਦੀ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments