ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗੇਨਾਈਜ਼ੇਸ਼ਨ ਅਤੇ ITS Counselling ਦੇ ਸਹਿਯੋਗ ਨਾਲ ਪ੍ਰਸਿੱਧ ਸਿੱਖ ਵਿਦਵਾਨ ਅਤੇ ਕਾਊਂਸਲਰ ਭਾਈ ਗੁਲਜਾਰ ਸਿੰਘ 5 ਤੋਂ 7 ਜੂਨ 2026 ਤੱਕ ਮਾਂਟਰੀਅਲ ਦੇ ਵੱਖ-ਵੱਖ ਸਥਾਨਾਂ ‘ਤੇ ਧਾਰਮਿਕ, ਸਮਾਜਿਕ ਅਤੇ ਪਰਿਵਾਰਕ ਮਸਲਿਆਂ ਸਬੰਧੀ ਵਿਸ਼ੇਸ਼ ਪ੍ਰੋਗਰਾਮਾਂ ਨੂੰ ਸੰਬੋਧਨ ਕਰਨਗੇ।

ਦੌਰੇ ਦੀ ਸ਼ੁਰੂਆਤ 5 ਜੂਨ ਸ਼ਾਮ 6:30 ਹਡਸਨ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੋਂ ਹੋਵੇਗੀ। 6 ਜੂਨ ਦੁਪਹਿਰ 3:00 ਵਜੇ ਸੀਨੀਅਰ ਨਾਗਰਿਕਾਂ ਵਿੱਚ ਇਕੱਲੇਪਨ (Isolation) ਦੇ ਵਿਸ਼ੇ ਉੱਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾਵੇਗਾ। ਉਸੇ ਦਿਨ ਸ਼ਾਮ 6:30 ਵਜੇ ਲਾਸਾਲ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿੱਚ ਦੀਵਾਨ ਸਜਾਇਆ ਜਾਵੇਗਾ।
7 ਜੂਨ ਦੁਪਹਿਰ 12:00 ਵਜੇ ਗੁਰਦੁਆਰਾ ਗ੍ਰੇਟਰ ਮਾਂਟਰੀਅਲ ਵਿਖੇ ਸੰਗਤ ਨੂੰ ਸੰਬੋਧਨ ਕਰਨ ਤੋਂ ਬਾਅਦ ਦੁਪਹਿਰ 3:00 ਵਜੇ “ਮਾਈਂਡਫੁਲ ਪੇਰੈਂਟਿੰਗ ਪ੍ਰੋਗਰਾਮ” ਤਹਿਤ ਮਾਪਿਆਂ ਨੂੰ ਬੱਚਿਆਂ ਦੀ ਪਰਵਰਿਸ਼ ਅਤੇ ਪਰਿਵਾਰਕ ਸਬੰਧਾਂ ਬਾਰੇ ਮਾਰਗਦਰਸ਼ਨ ਦਿੱਤਾ ਜਾਵੇਗਾ।
ਆਯੋਜਕਾਂ ਨੇ ਸਮੂਹ ਸੰਗਤਾਂ ਅਤੇ ਪਰਿਵਾਰਾਂ ਨੂੰ ਇਸ ਲੜੀਵਾਰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਤਾਂ ਜੋ ਧਾਰਮਿਕ, ਸਮਾਜਿਕ ਅਤੇ ਮਾਨਸਿਕ ਸਿਹਤ ਨਾਲ ਜੁੜੇ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।
ਵਧੇਰੇ ਜਾਣਕਾਰੀ ਲਈ ਸੰਪਰਕ:
ਤਰਨ ਤੇਜ ਸਿੰਘ ਹੁੰਦਲ: 514-793-2461
ਲਖਵਿੰਦਰ ਸਿੰਘ ਉੱਪਲ: 514-917-7291
ਹਰਪ੍ਰੀਤ ਕੌਰ: 438-680-1947 ਸੰਪਰਕ ਕੀਤਾ ਜਾ ਸਕਦਾ





