- ਕੈਨੇਡਾ (ਮਨਿੰਦਰ) ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦਾ ਬਫਦ ਕਨੇਡਾ ਮੌਨਟੇਅਰ ਵਿਖੇ ਪੁੱਜਣ ਤੇ ਵੱਡਾ ਮੀਟਿੰਗ ਰੈਲੀ ਇਕੱਠ ਕੀਤਾ ਗਿਆ ਸੀ ਜਿਸ ਵਿੱਚ ਪੰਜਾਬ ਦੀ ਸਿਆਸਤ ਇਸ ਵੇਲੇ ਸੱਤ ਸਮੁੰਦਰ ਪਾਰ ਕੈਨੇਡਾ ਦੀ ਧਰਤੀ ‘ਤੇ ਪੂਰੀ ਤਰ੍ਹਾਂ ਭਖ ਚੁੱਕੀ ਹੈ। ‘ਗੱਲ ਪੰਜਾਬ ਦੀ’ ਮੁਹਿੰਮ ਤਹਿਤ ਕੈਨੇਡਾ ਦੇ ਦੌਰੇ ‘ਤੇ ਆਏ ਸ਼੍ਰੋਮਣੀ ਅਕਾਲੀ ਦਲ ਦੇ ਉੱਚ ਪੱਧਰੀ ਸੀਨੀਅਰ ਵਫ਼ਦ ਦਾ ਮੌਂਟਰੀਆਲ (ਵੋਦਰਾਏ ਡੋਰਿਅਨ) ਪਹੁੰਚਣ ‘ਤੇ ਪ੍ਰਵਾਸੀ ਪੰਜਾਬੀਆਂ ਵੱਲੋਂ ਅਜਿਹਾ ਬੇਮਿਸਾਲ ਅਤੇ ਰਿਕਾਰਡਤੋੜ ਸਵਾਗਤ ਕੀਤਾ ਗਿਆ, ਇੱਕ ਸਧਾਰਨ ਸਿਆਸੀ ਮੀਟਿੰਗ ਦੇ ਰੂਪ ਵਿੱਚ ਸ਼ੁਰੂ ਹੋਇਆ ਇਹ ਪ੍ਰੋਗਰਾਮ ਦੇਖਦਿਆਂ ਹੀ ਦੇਖਦਿਆਂ ਇੱਕ ਵਿਸ਼ਾਲ ਰੈਲੀ ਵਿੱਚ ਬਦਲ ਗਿਆ। ਸਿਆਸੀ ਮਾਹਰਾਂ ਮੁਤਾਬਕ ਮੌਂਟਰੀਆਲ ਦੇ ਇਤਿਹਾਸ ਵਿੱਚ ਪੰਜਾਬ ਦੀ ਕਿਸੇ ਖੇਤਰੀ ਪਾਰਟੀ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਇਕੱਠ ਹੈ, ਜੋ ਦਰਸਾਉਂਦਾ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਵਾਪਸੀ ਤੈਅ ਹੈ। ਐਨ.ਆਰ.ਆਈ. ਮੁਸ਼ਕਿਲਾਂ ਅਤੇ ਚੋਣਾਂ ਦੀ ਰੂਪ-ਰੇਖਾ ‘ਤੇ ਮੰਥਨਇਹ ਵਫ਼ਦ ਕੈਨੇਡਾ ਦੇ ਵੱਖ-ਵੱਖ ਵੱਡੀਆਂ ਸ਼ਹਿਰਾਂ ਵਿੱਚ ਜਾ ਕੇ ਐਨ.ਆਰ.ਆਈ. ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਚੋਣਾਂ ਲਈ ਨਵੀਂ ਰੂਪ-ਰੇਖਾ ਤਿਆਰ ਕਰਨ ਲਈ ਪੁੱਜਿਆ ਹੈ। ਵਫ਼ਦ ਵਿੱਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ—ਤੇਜਿੰਦਰ ਸਿੰਘ ਮਿੱਡੂਖੇੜਾ, ਗੁਰਪ੍ਰੀਤ ਸਿੰਘ ਝੱਬਰ, ਬਰਜਿੰਦਰ ਸਿੰਘ ਮੱਖਣ ਬਰਾੜ, ਪਰਮਜੀਤ ਸਿੰਘ ਢਿੱਲੋਂ, ਹਰਜਾਪ ਸਿੰਘ ਸੰਘਾ, ਐਡਵੋਕੇਟ ਰਾਜ ਕਮਲ ਸਿੰਘ, ਜਸਪ੍ਰੀਤ ਸਿੰਘ ਮਾਹਲਾ ਅਤੇ ਸਤਵਿੰਦਰਪਾਲ ਸਿੰਘ ਢੱਟ—ਨੇ ਪ੍ਰਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ।ਟਕਸਾਲੀ ਪਰਿਵਾਰ ਨੇ ਸੰਭਾਲੀ ਕਮਾਨ ਇਸ ਮਹਾਨ ਇਕੱਠ ਦੀ ਅਗਵਾਈ ਅਕਾਲੀ ਦਲ ਦੇ ਟਕਸਾਲੀ ਵਰਕਰ ਅਤੇ ਪਿੰਡ ਹੁਸੈਨਪੁਰ ਲਾਲੋਵਾਲ ਦੇ ਸਾਬਕਾ ਸਰਪੰਚ ਸਰਦਾਰ ਨਰਿੰਦਰਜੀਤ ਸਿੰਘ (ਜਿਨ੍ਹਾਂ ਦੇ ਸਮੇਂ ਪਿੰਡ ਦਾ ਰਿਕਾਰਡਤੋੜ ਵਿਕਾਸ ਹੋਇਆ ਸੀ) ਦੇ ਪਰਿਵਾਰ ਵੱਲੋਂ ਕੀਤੀ ਗਈ। ਉਨ੍ਹਾਂ ਦੇ ਭਤੀਜੇ ਅਤੇ ਪਿਛਲੇ 10 ਸਾਲਾਂ ਤੋਂ ਯੂਥ ਆਗੂ ਵਜੋਂ ਸੇਵਾ ਨਿਭਾ ਰਹੇ ਅਰਮਿੰਦਰ ਸਿੰਘ, ਅਤੇ ਸਾਬਕਾ ਸਰਪੰਚ ਦੇ ਸਪੁੱਤਰਾਂ—ਸਰਦਾਰ ਅਮਨਦੀਪ ਸਿੰਘ ਤੇ ਸਰਦਾਰ ਰਮਿੰਦਰਦੀਪ ਸਿੰਘ ਦੀ ਦੇਖ-ਰੇਖ ਹੇਠ ਹੋਏ ਇਸ ਵੱਡੇ ਰੈਲੀ ਰੂਪੀ ਇਕੱਠ ਨੇ ਸਾਬਤ ਕਰ ਦਿੱਤਾ ਕਿ ਕੈਨੇਡਾ ਦੀ ਧਰਤੀ ‘ਤੇ ਅਕਾਲੀ ਦਲ ਦਾ ਆਧਾਰ ਬੇਹੱਦ ਮਜ਼ਬੂਤ ਹੈ। ਹੁਣ ਪ੍ਰਵਾਸੀਆਂ ਨੂੰ ਸਿਰਫ਼ ਅਕਾਲੀ ਦਲ ਤੋਂ ਹੀ ਆਸ ਹੈ ਜੋ ਆਪਣੇ ਮੈਨੀਫੈਸਟੋ ਵਿੱਚ ਸਾਡੇ ਲਈ ਨਵੀਂਆਂ ਸਕੀਮਾਂ ਲੈ ਕੇ ਆਵੇਗੀ।ਇਹ ਪ੍ਰਮੁੱਖ ਸ਼ਖਸੀਅਤਾਂ ਰਹੀਆਂ ਹਾਜ਼ਰ ਰੈਲੀ ਵਿੱਚ ਮੁੱਖ ਤੌਰ ‘ਤੇ ਸਰਬਦੀਪ ਸਿੰਘ ਬਾਠ, ਜਸਕਰਨ ਸਿੰਘ ਲਿਹਲ, ਗੁਰਿੰਦਰ ਸਿੰਘ ਜੋਹਲ, ਗੁਰਪ੍ਰੀਤ ਸਿੰਘ ਸ਼ੇਰਗਿੱਲ, ਜਸਵਿੰਦਰ ਸਿੰਘ ਜੱਸਾ, ਅਮਨ ਪੰਨੂ, ਹਰਨੇਕ ਪੰਨੂ, ਚਰਨਜੀਤ ਸਿੰਘ, ਬੱਲੀ ਘੁੰਮਣ, ਰਮਨੀਤ ਜੋਹਲ, ਮਨਜਿੰਦਰ ਚੰਦੀ, ਲਖਵਿੰਦਰ ਸਿੰਘ ਸ਼ੋਕਰ, ਜੱਸਾ ਭੰਡਾਲ, ਸਰਬਜੀਤ ਭੰਡਾਲ, ਜਸਪਾਲ ਢਿੱਲੋ, ਜਤਿੰਦਰ ਸਿੰਘ ਮੁਲਤਾਨੀ, ਗੁਰਕਿਰਪਾਲ ਸਿੰਘ ਤੁਲੀ, ਹਰਪਾਲ ਸਿੰਘ ਧੂਤ, ਪਲਵਿੰਦਰ ਰੰਧਾਵਾ, ਇੰਦਰਪ੍ਰੀਤ ਟਵਾਣਾ ਸਮੇਤ ਇਲਾਕੇ ਦੀਆਂ ਹੋਰ ਵੀ ਕਈ ਪ੍ਰਮੁੱਖ ਅਤੇ ਮੋਹਤਬਰ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਸੀ
ਮੌਂਟਰੀਆਲ ‘ਚ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਦੀ ਇਤਿਹਾਸਿਕ ਮੀਟਿੰਗ ਰੈਲੀ ਵਿੱਚ ਪਹੁੰਚਣ ਤੇ ਅਮਨਦੀਪ ਸਿੰਘ , ਸਰਦਾਰ ਰਮਿੰਦਰਦੀਪ ਸਿੰਘ ਸਮੂਹ ਵਰਕਰਾਂ ਸੱਜਣਾ ਮਿੱਤਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ
ਜੈੱਸ ਥਾਂਦੀ ਦੇ ਨਵੇਂ ਗੀਤ ‘Moving On’ ਦੇ ਪੋਸਟਰ ਨੇ ਮਚਾਈ ਤਹਲਕਾ, ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ!
ਕੈਨੇਡਾ ਮੌਂਟਰੀਅਲ (ਮਨਿੰਦਰ) ਪੰਜਾਬੀ ਮਿਊਜ਼ਿਕ ਜਗਤ ਤੋਂ ਇੱਕ ਬੇਹੱਦ ਵੱਡੀ ਅਤੇ ਖ਼ਾਸ ਖ਼ਬਰ ਸਾਹਮਣੇ ਆ ਰਹੀ ਹੈ। ਨੌਜਵਾਨਾਂ ਦੇ ਹਰਮਨ ਪਿਆਰੇ ਗਾਇਕ ਜੈੱਸ ਥਾਂਦੀ (Jxss Thandi) ਦੇ ਬਹੁਤ ਹੀ ਉਡੀਕੇ ਜਾ ਰਹੇ ਨਵੇਂ ਸਿੰਗਲ ਟਰੈਕ ‘Moving On’ ਦਾ ਅਧਿਕਾਰਤ ਪੋਸਟਰ ਅੱਜ ਦੁਨੀਆ ਭਰ ਵਿੱਚ ਰਿਲੀਜ਼ ਕਰ ਦਿੱਤਾ ਗਿਆ ਹੈ। ਪੋਸਟਰ ਦੇ ਸਾਹਮਣੇ ਆਉਂਦਿਆਂ ਹੀ ਸੋਸ਼ਲ ਮੀਡੀਆ ‘ਤੇ ਇਸ ਦੀ ਚਰਚਾ ਛਿੜ ਗਈ ਹੈ।ਇੱਕ ਟੁੱਟੇ ਦਿਲ ਅਤੇ ਜਜ਼ਬਾਤਾਂ ਦੀ ਕਹਾਣੀ:
ਨਜ਼ਰ ਆ ਰਹੇ ਪੋਸਟਰ ਤੋਂ ਸਾਫ਼ ਝਲਕਦਾ ਹੈ ਕਿ ਇਹ ਗੀਤ ਦਿਲ ਟੁੱਟਣ ਦੇ ਦਰਦ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਜਜ਼ਬਾਤਾਂ ਨੂੰ ਬਿਆਨ ਕਰੇਗਾ। ਪੋਸਟਰ ਦੇ ਸੈਂਟਰ ਵਿੱਚ ਜੈੱਸ ਥਾਂਦੀ ਬਲੈਕ ਓਵਰਕੋਟ ਅਤੇ ਚਸ਼ਮੇ ਵਿੱਚ ਕਾਫ਼ੀ ਗੰਭੀਰ ਲੁੱਕ ਵਿੱਚ ਨਜ਼ਰ ਆ ਰਹੇ ਹਨ, ਜਦਕਿ ਬੈਕਗ੍ਰਾਊਂਡ ਵਿੱਚ ਪਿਆਰ ਅਤੇ ਜੁਦਾਈ ਦੇ ਪਲਾਂ ਨੂੰ ਖ਼ੂਬਸੂਰਤ ਤਰੀਕੇ ਨਾਲ ਫ਼ਿਲਮਾਇਆ ਗਿਆ ਹੈ।ਸੁਰਿੰਦਰ ਥਾਂਦੀ ਮਿਊਜ਼ਿਕ ਦੀ ਵੱਡੀ ਪੇਸ਼ਕਸ਼: ਇਸ ਪ੍ਰੋਜੈਕਟ ਨੂੰ ‘Surinder Thandi Music’ ਦੇ ਬੈਨਰ ਹੇਠ ਪੇਸ਼ ਕੀਤਾ ਜਾ ਰਿਹਾ ਹੈ। ਗੀਤ ਦੇ ਬੋਲ ‘ਅਰਸ਼ੀ’ ਨੇ ਲਿਖੇ ਹਨ ਅਤੇ ਇਸ ਦਾ ਸ਼ਾਨਦਾਰ ਸੰਗੀਤ ‘ਮੈਲੋਡਿਸਟ’ ਵੱਲੋਂ ਤਿਆਰ ਕੀਤਾ ਗਿਆ ਹੈ। ਵੀਡੀਓ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੇ ਮੰਨੇ-ਪ੍ਰਮੰਨੇ ਡਾਇਰੈਕਟਰ ਹੈਰੀ ਗਰੇਵਾਲ ਵੱਲੋਂ ਇਸ ਦਾ ਸ਼ਾਨਦਾਰ ਫ਼ਿਲਮਾਂਕਣ ਕੀਤਾ ਗਿਆ ਹੈ। ਪੋਸਟਰ ਦੀ ਸ਼ਾਨਦਾਰ ਕਲਾਕਾਰੀ AM Arts ਵੱਲੋਂ ਕੀਤੀ ਗਈ ਹੈ। ਪ੍ਰਸ਼ੰਸਕ ਹੁਣ ਬੇਸਬਰੀ ਨਾਲ ਇਸ ਗੀਤ ਦੀ ਰਿਲੀਜ਼ ਡੇਟ ਦਾ ਇੰਤਜ਼ਾਰ ਕਰ ਰਹੇ ਹਨ। (ਮਨੋਰੰਜਨ ਡੈਸਕ)
ਮੌਂਟਰੀਆਲ ‘ਚ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਦੀ ਮੀਟਿੰਗ ਨੇ ਰਚਿਆ ਇਤਿਹਾਸ; ਦੇਖਦਿਆਂ ਹੀ ਦੇਖਦਿਆਂ ਧਾਰਿਆ ਵਿਸ਼ਾਲ ਰੈਲੀ ਦਾ ਰੂਪ ਕੈਨੇਡਾ ਦੀ ਧਰਤੀ ‘ਤੇ ਪੰਜਾਬ ਦੀ ਕਿਸੇ ਸਿਆਸੀ ਪਾਰਟੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇਕੱਠ 2027 ਦੀਆਂ ਚੋਣਾਂ ਲਈ ਕੈਨੇਡੀਅਨ ਪੰਜਾਬੀਆਂ ਨੇ ਖੋਲ੍ਹੇ ਦਿਲ ਦੇ ਭੇਦ ਇਸ ਵਾਰ ਜਿੱਤ ਯਕੀਨੀ
ਮੌਂਟਰੀਆਲ ਇਜਲਾਸ: ਅਕਾਲੀ ਦਲ ਦੇ ਵਫ਼ਦ ਦੇ ਹੱਕ ਵਿੱਚ ਉੱਮੜਿਆ ਜਨ-ਸੈਲਾਬ; 2027 ਦੀ ਵਾਪਸੀ ਦਾ ਬੱਝਿਆ ਮੁੱਢ
ਕੈਨੇਡਾ (ਮਨਿੰਦਰ)ਪੰਜਾਬ ਦੀ ਸਿਆਸਤ ਇਸ ਵੇਲੇ ਸੱਤ ਸਮੁੰਦਰ ਪਾਰ ਕੈਨੇਡਾ ਦੀ ਧਰਤੀ ‘ਤੇ ਪੂਰੀ ਤਰ੍ਹਾਂ ਭਖ ਚੁੱਕੀ ਹੈ। ‘ਗੱਲ ਪੰਜਾਬ ਦੀ’ ਮੁਹਿੰਮ ਤਹਿਤ ਕੈਨੇਡਾ ਦੇ ਦੌਰੇ ‘ਤੇ ਆਏ ਸ਼੍ਰੋਮਣੀ ਅਕਾਲੀ ਦਲ ਦੇ ਉੱਚ ਪੱਧਰੀ ਸੀਨੀਅਰ ਵਫ਼ਦ ਦਾ ਮੌਂਟਰੀਆਲ (ਵੋਦਰਾਏ ਡੋਰਿਅਨ) ਪਹੁੰਚਣ ‘ਤੇ ਪ੍ਰਵਾਸੀ ਪੰਜਾਬੀਆਂ ਵੱਲੋਂ ਅਜਿਹਾ ਬੇਮਿਸਾਲ ਅਤੇ ਰਿਕਾਰਡਤੋੜ ਸਵਾਗਤ ਕੀਤਾ ਗਿਆ, ਜਿਸ ਨੇ ਸਾਰੇ ਪੁਰਾਣੇ ਰਿਕਾਰਡ ਮਾਤ ਪਾ ਦਿੱਤੇ। ਇੱਕ ਸਧਾਰਨ ਸਿਆਸੀ ਮੀਟਿੰਗ ਦੇ ਰੂਪ ਵਿੱਚ ਸ਼ੁਰੂ ਹੋਇਆ ਇਹ ਪ੍ਰੋਗਰਾਮ ਦੇਖਦਿਆਂ ਹੀ ਦੇਖਦਿਆਂ ਇੱਕ ਵਿਸ਼ਾਲ ਰੈਲੀ ਵਿੱਚ ਬਦਲ ਗਿਆ। ਸਿਆਸੀ ਮਾਹਰਾਂ ਮੁਤਾਬਕ ਮੌਂਟਰੀਆਲ ਦੇ ਇਤਿਹਾਸ ਵਿੱਚ ਪੰਜਾਬ ਦੀ ਕਿਸੇ ਖੇਤਰੀ ਪਾਰਟੀ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਇਕੱਠ ਹੈ, ਜੋ ਦਰਸਾਉਂਦਾ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਵਾਪਸੀ ਤੈਅ ਹੈ। ਐਨ.ਆਰ.ਆਈ. ਮੁਸ਼ਕਿਲਾਂ ਅਤੇ 2027 ਚੋਣਾਂ ਦੀ ਰੂਪ-ਰੇਖਾ ‘ਤੇ ਮੰਥਨ

ਇਹ ਵਫ਼ਦ ਕੈਨੇਡਾ ਦੇ ਵੱਖ-ਵੱਖ ਵੱਡੀਆਂ ਸ਼ਹਿਰਾਂ ਵਿੱਚ ਜਾ ਕੇ ਐਨ.ਆਰ.ਆਈ. ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਸਾਲ 2027 ਦੀਆਂ ਚੋਣਾਂ ਲਈ ਨਵੀਂ ਰੂਪ-ਰੇਖਾ ਤਿਆਰ ਕਰਨ ਲਈ ਪੁੱਜਿਆ ਹੈ। ਵਫ਼ਦ ਵਿੱਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ—ਤੇਜਿੰਦਰ ਸਿੰਘ ਮਿੱਡੂਖੇੜਾ, ਗੁਰਪ੍ਰੀਤ ਸਿੰਘ ਝੱਬਰ, ਬਰਜਿੰਦਰ ਸਿੰਘ ਮੱਖਣ ਬਰਾੜ, ਪਰਮਜੀਤ ਸਿੰਘ ਢਿੱਲੋਂ, ਹਰਜਾਪ ਸਿੰਘ ਸੰਘਾ, ਐਡਵੋਕੇਟ ਰਾਜ ਕਮਲ ਸਿੰਘ, ਜਸਪ੍ਰੀਤ ਸਿੰਘ ਮਾਹਲਾ ਅਤੇ ਸਤਵਿੰਦਰਪਾਲ ਸਿੰਘ ਢੱਟ—ਨੇ ਪ੍ਰਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ।

ਟਕਸਾਲੀ ਪਰਿਵਾਰ ਨੇ ਸੰਭਾਲੀ ਕਮਾਨ
ਇਸ ਮਹਾਨ ਇਕੱਠ ਦੀ ਅਗਵਾਈ ਅਕਾਲੀ ਦਲ ਦੇ ਟਕਸਾਲੀ ਵਰਕਰ ਅਤੇ ਪਿੰਡ ਹੁਸੈਨਪੁਰ ਲਾਲੋਵਾਲ ਦੇ ਸਾਬਕਾ ਸਰਪੰਚ ਸਰਦਾਰ ਨਰਿੰਦਰਜੀਤ ਸਿੰਘ (ਜਿਨ੍ਹਾਂ ਦੇ ਸਮੇਂ ਪਿੰਡ ਦਾ ਰਿਕਾਰਡਤੋੜ ਵਿਕਾਸ ਹੋਇਆ ਸੀ) ਦੇ ਪਰਿਵਾਰ ਵੱਲੋਂ ਕੀਤੀ ਗਈ। ਉਨ੍ਹਾਂ ਦੇ ਭਤੀਜੇ ਅਤੇ ਪਿਛਲੇ 10 ਸਾਲਾਂ ਤੋਂ ਯੂਥ ਆਗੂ ਵਜੋਂ ਸੇਵਾ ਨਿਭਾ ਰਹੇ ਅਰਮਿੰਦਰ ਸਿੰਘ, ਅਤੇ ਸਾਬਕਾ ਸਰਪੰਚ ਦੇ ਸਪੁੱਤਰਾਂ—ਸਰਦਾਰ ਅਮਨਦੀਪ ਸਿੰਘ ਤੇ ਸਰਦਾਰ ਰਮਿੰਦਰਦੀਪ ਸਿੰਘ ਦੀ ਦੇਖ-ਰੇਖ ਹੇਠ ਹੋਏ ਇਸ ਵੱਡੇ ਰੈਲੀ ਰੂਪੀ ਇਕੱਠ ਨੇ ਸਾਬਤ ਕਰ ਦਿੱਤਾ ਕਿ ਕੈਨੇਡਾ ਦੀ ਧਰਤੀ ‘ਤੇ ਅਕਾਲੀ ਦਲ ਦਾ ਆਧਾਰ ਬੇਹੱਦ ਮਜ਼ਬੂਤ ਹੈ।

ਕਾਰੋਬਾਰੀਆਂ, ਨੌਜਵਾਨਾਂ ਅਤੇ ਟਰਾਂਸਪੋਰਟ ਇੰਡਸਟਰੀ ਨੇ ਦੱਸੀਆਂ ਦੁੱਖ-ਤਕਲੀਫ਼ਾਂ ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਨੌਜਵਾਨਾਂ, ਸਥਾਨਕ ਕਾਰੋਬਾਰੀਆਂ ਅਤੇ ਟਰਾਂਸਪੋਰਟ ਇੰਡਸਟਰੀ ਦੇ ਅਹੁਦੇਦਾਰਾਂ ਨੇ ਅਕਾਲੀ ਦਲ ਦੇ ਵਫ਼ਦ ਨੂੰ ਆਪਣੇ ਅਹਿਮ ਸੁਝਾਅ ਦਿੱਤੇ। ਬੁਲਾਰਿਆਂ ਨੇ ਭਰੇ ਮਨ ਨਾਲ ਕਿਹਾ: “ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸਰਕਾਰ ਵੇਲੇ ਐਨ.ਆਰ.ਆਈ ਭਵਨ, ਵਿਸ਼ੇਸ਼ ਐਨ.ਆਰ.ਆਈ ਥਾਣੇ ਅਤੇ ਈ-ਮੇਲ ਰਾਹੀਂ ਸ਼ਿਕਾਇਤਾਂ ਦੇ ਨਿਪਟਾਰੇ ਵਰਗੇ ਜੋ ਇਤਿਹਾਸਕ ਉਪਰਾਲੇ ਕੀਤੇ ਗਏ ਸਨ, ਮੌਜੂਦਾ ਸਰਕਾਰਾਂ ਦੀ ਨਾਕਾਮੀ ਕਾਰਨ ਉਹ ਸਭ ਬੰਦ ਹੋ ਚੁੱਕੇ ਹਨ। ਹੁਣ ਪ੍ਰਵਾਸੀਆਂ ਨੂੰ ਸਿਰਫ਼ ਅਕਾਲੀ ਦਲ ਤੋਂ ਹੀ ਆਸ ਹੈ ਜੋ ਆਪਣੇ ਮੈਨੀਫੈਸਟੋ ਵਿੱਚ ਸਾਡੇ ਲਈ ਨਵੀਂਆਂ ਸਕੀਮਾਂ ਲੈ ਕੇ ਆਵੇਗੀ।
ਇਹ ਪ੍ਰਮੁੱਖ ਸ਼ਖਸੀਅਤਾਂ ਰਹੀਆਂ ਹਾਜ਼ਰਰੈਲੀ ਵਿੱਚ ਮੁੱਖ ਤੌਰ ‘ਤੇ ਸਰਬਦੀਪ ਸਿੰਘ ਬਾਠ, ਜਸਕਰਨ ਸਿੰਘ ਲਿਹਲ, ਗੁਰਿੰਦਰ ਸਿੰਘ ਜੋਹਲ, ਗੁਰਪ੍ਰੀਤ ਸਿੰਘ ਸ਼ੇਰਗਿੱਲ, ਜਸਵਿੰਦਰ ਸਿੰਘ ਜੱਸਾ, ਅਮਨ ਪੰਨੂ, ਹਰਨੇਕ ਪੰਨੂ, ਚਰਨਜੀਤ ਸਿੰਘ, ਬੱਲੀ ਘੁੰਮਣ, ਰਮਨੀਤ ਜੋਹਲ, ਮਨਜਿੰਦਰ ਚੰਦੀ, ਲਖਵਿੰਦਰ ਸਿੰਘ ਸ਼ੋਕਰ, ਜੱਸਾ ਭੰਡਾਲ, ਸਰਬਜੀਤ ਭੰਡਾਲ, ਜਸਪਾਲ ਢਿੱਲੋ, ਜਤਿੰਦਰ ਸਿੰਘ ਮੁਲਤਾਨੀ, ਗੁਰਕਿਰਪਾਲ ਸਿੰਘ ਤੁਲੀ, ਹਰਪਾਲ ਸਿੰਘ ਧੂਤ, ਪਲਵਿੰਦਰ ਰੰਧਾਵਾ, ਇੰਦਰਪ੍ਰੀਤ ਟਵਾਣਾ ਸਮੇਤ ਇਲਾਕੇ ਦੀਆਂ ਹੋਰ ਵੀ ਕਈ ਪ੍ਰਮੁੱਖ ਅਤੇ ਮੋਹਤਬਰ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਗੁਰਦੁਆਰਾ ਗੁਰੂ ਨਾਨਕ ਦਰਬਾਰ ਪਾਰਕ ਐਕਸ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਸੇਵਾਦਾਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ
ਮੇਜਰ ਸਿੰਘ ਜਖਮੀ ਦੇ ਜਥੇ ਨੇ ਕੀਰਤਨ ਅਤੇ ਭਾਈ ਦਲਵੀਰ ਸਿੰਘ ਨੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾਨਗਰ ਕੀਰਤਨ ਦੇ ਵਲੰਟੀਅਰਾਂ ਅਤੇ ਪਾਰਕ ਦੇ ਸੇਵਾਦਾਰਾਂ ਦੀਆਂ ਅਣਥੱਕ ਸੇਵਾਵਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਸ਼ਲਾਘਾ

ਮਾਂਟਰੀਅਲ (ਬਿਊਰੋ) ਗੁਰਦੁਆਰਾ ਗੁਰੂ ਨਾਨਕ ਦਰਬਾਰ ਪਾਰਕ ਐਕਸ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਬਹੁਤ ਹੀ ਸ਼ਰਧਾ, ਸਤਿਕਾਰ ਅਤੇ ਭਾਵਨਾ ਸਹਿਤ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਹਾਜ਼ਰੀ ਭਰ ਕੇ ਸ਼ਹੀਦਾਂ ਦੇ ਸਿਰਤਾਜ ਨੂੰ ਨਤਮਸਤਕ ਕੀਤਾ।ਧਾਰਮਿਕ ਸਮਾਗਮ ਦੌਰਾਨ ਭਾਈ ਮੇਜਰ ਸਿੰਘ ਜਖਮੀ ਦੇ ਕੀਰਤਨੀ ਜਥੇ ਵੱਲੋਂ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਗਿਆ। ਇਸ ਉਪਰੰਤ ਭਾਈ ਦਲਵੀਰ ਸਿੰਘ ਨੇ ਕਥਾ ਵਿਚਾਰਾਂ ਰਾਹੀਂ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਨ ਅਤੇ ਲਾਸਾਨੀ ਸ਼ਹੀਦੀ ਸਾਕੇ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ।ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ।
ਬੀਤੇ ਦਿਨੀਂ ਸਜਾਏ ਗਏ ਮਹਾਨ ਨਗਰ ਕੀਰਤਨ ਨਗਰ ਗੁਰਦੁਆਰਾ ਨਾਨਕ ਦਰਬਾਰ ਲਸਾਲ ਵਿਖੇ ਦਿਨ-ਰਾਤ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਸਮੂਹ ਵਲੰਟੀਅਰਾਂ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ‘ਤੇ ‘ਪ੍ਰਸ਼ੰਸਾ ਪੱਤਰ’ (ਵਲੰਟੀਅਰ ਸਰਟੀਫਿਕੇਟ) ਦਿੱਤੀ ਗਈ ਸਟੇਜ ਸੈਕਟਰੀ ਦੀ ਸੇਵਾ ਭਾਈ ਮੁਲਖ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਨੇ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਵਲੰਟੀਅਰਾਂ ਨੂੰ ਸਰਟੀਫਿਕੇਟ ਵੰਡਣ ਦੀ ਸੇਵਾ ਭਾਈ ਅਵਤਾਰ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਰਸਪਾਲ ਸਿੰਘ ਬਦੇਸਾ ਅਤੇ ਗੁਰੂ ਘਰ ਦੇ ਵਜ਼ੀਰ ਬਾਬਾ ਜਗਤਾਰ ਸਿੰਘ ਵੱਲੋਂ ਸਾਂਝੇ ਤੌਰ ‘ਤੇ ਨਿਭਾਈ ਗਈ।
ਪ੍ਰਬੰਧਕ ਕਮੇਟੀ ਵੱਲੋਂ ਪਾਰਕ ਸੇਵਾਦਾਰਾਂ—ਮੇਜਰ ਸਿੰਘ, ਜਰਨੈਲ ਸਿੰਘ ਜੈਲੀ, ਸੁਖਵਿੰਦਰ ਸਿੰਘ, ਬਿਕਰਮ ਸਿੰਘ, ਹਰਵਿੰਦਰ ਸਿੰਘ, ਅੰਗਰੇਜ਼ ਸਿੰਘ, ਰਣਜੀਤ ਸਿੰਘ ਮੱਲੀ, ਪਰਮਜੀਤ ਸਿੰਘ, ਜਨਪਾਲ ਸਿੰਘ, ਸੁਖਦੇਵ ਸਿੰਘ, ਜਸਵੰਤ ਸਿੰਘ, ਸਤਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਵੱਲੋਂ ਸਾਰੇ ਪ੍ਰਬੰਧਾਂ ਨੂੰ ਸਫ਼ਲ ਬਣਾਉਣ ਲਈ ਨਿਭਾਈਆਂ ਬੇਮਿਸਾਲ ਸੇਵਾਵਾਂ ਦਾ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਅਤੁੱਟ ਵਰਤੀਆਂ।
ਕੈਨੇਡਾ ਦੇ ਮੌਂਟਰੀਅਲ ‘ਚ ਕਲਯੁਗ ਦਾ ਸਭ ਤੋਂ ਵੱਡਾ ਚਮਤਕਾਰ! ਡੁਗਰੀ ਵਾਲੇ ‘ਗੁਰੂ ਜੀ’ ਦੀ ਲੱਕੜ ਦੀ ਤਸਵੀਰ ‘ਚੋਂ ਹੋ ਰਹੀ ਹੈ ਸ਼ਹਿਦ ਦੀ ਵਰਖਾ, ਦਰਸ਼ਨਾਂ ਲਈ ਉਮੜੀ ਸੰਗਤ
ਕੈਨੇਡਾ ਮੌਂਟਰੀਅਲ (ਮਨਿੰਦਰ) ਕਹਿੰਦੇ ਹਨ ਕਿ ਜਿੱਥੇ ਸੱਚੀ ਸ਼ਰਧਾ, ਅਟੁੱਟ ਵਿਸ਼ਵਾਸ ਅਤੇ ਨਿਰਮਲ ਭਗਤੀ ਹੁੰਦੀ ਹੈ, ਉੱਥੇ ਪਰਮਾਤਮਾ ਖੁਦ ਆਪਣੇ ਹੋਣ ਦਾ ਪ੍ਰਮਾਣ ਦਿੰਦਾ ਹੈ। ਅਜਿਹਾ ਹੀ ਇੱਕ ਰੂਹਾਨੀ ਅਤੇ ਹੈਰਾਨੀਜਨਕ ਕਰਿਸ਼ਮਾ ਇਸ ਸਮੇਂ ਕੈਨੇਡਾ ਦੇ ਮੌਂਟਰੀਅਲ ਸ਼ਹਿਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੇ ਨਾ ਸਿਰਫ ਸਥਾਨਕ ਲੋਕਾਂ ਵਸਦੀ ਸੰਗਤ ਨੂੰ ਨਤਮਸਤਕ ਹੋਣ ਲਈ ਮਜਬੂਰ ਕਰ ਦਿੱਤਾ ਹੈ।
ਇੱਥੇ ਰਹਿਣ ਵਾਲੀ ‘ਸ਼ੁਕਰਾਨਾ ਗੁਰੂ ਜੀ’ (ਡੁਗਰੀ ਵਾਲੇ ਗੁਰੂ ਜੀ) ਦੀ ਇੱਕ ਪਰਮ ਭਗਤ ਐਸ਼ਪ੍ਰੀਤ ਕੌਰ ਦੇ ਘਰ ਵਿੱਚ ਸਥਾਪਿਤ ਗੁਰੂ ਜੀ ਦੇ ਸਰੂਪ (ਲੱਕੜ ਦੀ ਤਸਵੀਰ) ਵਿੱਚੋਂ ਪਿਛਲੇ ਤਿੰਨ-ਚਾਰ ਦਿਨਾਂ ਤੋਂ ਲਗਾਤਾਰ ਪਵਿੱਤਰ ਸ਼ਹਿਦ ਦੀ ਵਰਖਾ ਹੋ ਰਹੀ ਹੈ। ਇਸ ਅਲੌਕਿਕ ਕੌਤਕ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ ਪਹਿਲਾਂ ਵੀ ਇਹੋ ਜਿਹੇ ਚਮਤਕਾਰ ਹੋਰ ਭਗਤਾਂ ਦੇ ਘਰਾਂ ਵਿੱਚ ਦੇਖਣ ਨੂੰ ਮਿਲਿਆ ਹੈ। ਗੁਰੂ ਜੀ ਦੀਆਂ ਤਸਵੀਰਾਂ ਵਿੱਚ ਪਵਿੱਤਰ ਸ਼ਹਿਦ ਨਿਕਲ ਵੀਡੀਓ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੀਆਂ ਹਨ। ਅਤੇ ਇਸ ਚਮਤਕਾਰ ਨੂੰ ਅੱਖੀਂ ਦੇਖਣ ਲਈ ਮੌਂਟਰੀਅਲ ਸਮੇਤ ਆਸ-ਪਾਸ ਦੇ ਕਈ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ।4 ਸਾਲਾਂ ਦੀ ਸੱਚੀ ਬੰਦਗੀ ਨੂੰ ਲੱਗਿਆ ਭਾਗਮਿਲੀ ਜਾਣਕਾਰੀ ਮੁਤਾਬਕ, ਮੌਂਟਰੀਅਲ ਨਿਵਾਸੀ ਅਰਸ਼ਪ੍ਰੀਤ ਕੌਰ ਪਿਛਲੇ ਚਾਰ ਸਾਲਾਂ ਤੋਂ ਨਿਰੰਤਰ ਆਪਣੇ ਘਰ ਵਿੱਚ ਗੁਰੂ ਜੀ ਦੀ ਪੂਜਾ-ਅਰਚਨਾ ਕਰਦੀ ਆ ਰਹੀ ਹੈ। ਉਹ ਗੁਰੂ ਜੀ ਦੇ ਦੱਸੇ ਮਾਰਗ ‘ਸੇਵਾ, ਸਿਮਰਨ ਅਤੇ ਸ਼ੁਕਰਾਨੇ’ ‘ਤੇ ਚੱਲ ਰਹੀ ਹੈ। ਸੰਗਤ ਦਾ ਕਹਿਣਾ ਹੈ ਕਿ ਅਰਸ਼ਪ੍ਰੀਤ ਦੀ ਇਸੇ ਨਿਸ਼ਕਾਮ ਅਤੇ ਸੱਚੀ ਭਗਤੀ ਦਾ ਸਦਕਾ ਅੱਜ ਗੁਰੂ ਜੀ ਨੇ ਸੂਖਮ ਰੂਪ ਵਿੱਚ ਪ੍ਰਗਟ ਹੋ ਕੇ ਆਪਣੇ ਹੋਣ ਦਾ ਅਹਿਸਾਸ ਕਰਵਾਇਆ ਹੈ। ਲੱਕੜ ਦੇ ਸਰੂਪ ਵਿੱਚੋਂ ਅੰਮ੍ਰਿਤ ਰੂਪੀ ਸ਼ਹਿਦ ਦਾ ਲਗਾਤਾਰ ਵਹਿਣਾ ਇਸ ਗੱਲ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ ਕਿ ਗੁਰੂ ਜੀ ਅੱਜ ਵੀ ਆਪਣੇ ਭਗਤਾਂ ਦੇ ਅੰਗ-ਸੰਗ ਹਨ। ਦਰਸ਼ਨਾਂ ਲਈ ਲੱਗੀਆਂ ਲੰਮੀਆਂ ਕਤਾਰਾਂ, ਗੁਲਾਬ ਦੀ ਖੁਸ਼ਬੂ ਨਾਲ ਮਹਿਕਿਆ ਘਰ

ਜਿਵੇਂ ਹੀ ਇਸ ਚਮਤਕਾਰ ਦੀ ਖ਼ਬਰ ਸੋਸ਼ਲ ਮੀਡੀਆ ਅਤੇ ਸੰਗਤਾਂ ਰਾਹੀਂ ਬਾਹਰ ਆਈ, ਐਸ਼ਪ੍ਰੀਤ ਕੌਰ ਦੇ ਘਰ ਸ਼ਰਧਾਲੂਆਂ ਦਾ ਹੜ੍ਹ ਆ ਗਿਆ। ਲੋਕ ਇਸ ਅਲੌਕਿਕ ਦ੍ਰਿਸ਼ ਨੂੰ ਦੇਖ ਕੇ ਭਾਵੁਕ ਹੋ ਰਹੇ ਹਨ ਅਤੇ ਗੁਰੂ ਜੀ ਦੇ ਜੈਕਾਰੇ ਲਗਾ ਰਹੇ ਹਨ। ਘਰ ਆਉਣ ਵਾਲੀ ਸੰਗਤ ਦਾ ਕਹਿਣਾ ਹੈ ਕਿ ਪੂਰੇ ਘਰ ਵਿੱਚ ਗੁਰੂ ਜੀ ਦੀ ਸਭ ਤੋਂ ਵੱਡੀ ਪਛਾਣ—ਪਵਿੱਤਰ ਗੁਲਾਬ ਦੀ ਖੁਸ਼ਬੂ—ਆਪਣੇ ਆਪ ਫੈਲੀ ਹੋਈ ਹੈ, ਜੋ ਮਨ ਨੂੰ ਅਦਭੁਤ ਸ਼ਾਂਤੀ ਪ੍ਰਦਾਨ ਕਰ ਰਹੀ ਹੈ। ਆਉਣ ਵਾਲੀ ਸੰਗਤ ਨੂੰ ‘ਲੰਗਰ ਪ੍ਰਸਾਦ’ ਵੀ ਛਕਾਇਆ ਜਾ ਰਿਹਾ ਹੈ।

ਕੌਣ ਹਨ “ਡੁਗਰੀ ਵਾਲੇ ਗੁਰੂ ਜੀ”? ਜਿਨ੍ਹਾਂ ਲੋਕਾਂ ਨੂੰ ਗੁਰੂ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ, ਉਨ੍ਹਾਂ ਨੂੰ ਦੱਸ ਦੇਈਏ ਕਿ ਗੁਰੂ ਜੀ (ਸਾਂਸਾਰਿਕ ਨਾਮ ਨਿਰਮਲ ਸਿੰਘ ਜੀ) ਦਾ ਜਨਮ 7 ਜੁਲਾਈ 1954 ਨੂੰ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਡੁਗਰੀ ਵਿਖੇ ਹੋਇਆ ਸੀ। ਬਚਪਨ ਤੋਂ ਹੀ ਦੈਵੀ ਸ਼ਕਤੀਆਂ ਦੇ ਮਾਲਕ ਗੁਰੂ ਜੀ ਨੇ ਅਰਥ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਵਿੱਚ ਐਮ.ਏ. ਕੀਤੀ, ਪਰ ਉਨ੍ਹਾਂ ਦਾ ਅਸਲ ਮਨੋਰਥ ਲੋਕਾਂ ਦਾ ਕਲਿਆਣ ਕਰਨਾ ਸੀ।
ਜਲੰਧਰ, ਚੰਡੀਗੜ੍ਹ ਅਤੇ ਦਿੱਲੀ ਦੇ “ਵੱਡਾ ਮੰਦਿਰ” (ਛੱਤਰਪੁਰ) ਰਾਹੀਂ ਉਨ੍ਹਾਂ ਨੇ ਲੱਖਾਂ ਸੰਗਤਾਂ ਦਾ ਉਧਾਰ ਕੀਤਾ। ਭਾਵੇਂ ਉਨ੍ਹਾਂ ਨੇ 31 ਮਈ 2007 ਨੂੰ ਮਹਾਂਸਮਾਧੀ ਲੈ ਲਈ ਸੀ, ਪਰ ਉਨ੍ਹਾਂ ਦਾ ਫ਼ਲਸਫ਼ਾ “ਜੋ ਦਿੱਤਾ ਉਹ ਵੀ ਭਲਾ, ਜੋ ਨਹੀਂ ਦਿੱਤਾ ਉਹ ਵੀ ਭਲਾ” (ਸ਼ੁਕਰਾਨਾ) ਅੱਜ ਵੀ ਕਰੋੜਾਂ ਲੋਕਾਂ ਦੀ ਜ਼ਿੰਦਗੀ ਬਦਲ ਰਿਹਾ ਹੈ।ਵਿਗਿਆਨ ਫੇਲ੍ਹ, ਸ਼ਰਧਾ ਅੱਗੇ ਹਰ ਕੋਈ ਨਤਮਸਤਕ
ਅੱਜ ਦੇ ਵਿਗਿਆਨਕ ਯੁੱਗ ਵਿੱਚ ਜਿੱਥੇ ਹਰ ਚੀਜ਼ ਪਿੱਛੇ ਤਰਕ ਲੱਭਿਆ ਜਾਂਦਾ ਹੈ, ਉੱਥੇ ਲੱਕੜ ਦੀ ਬਣੀ ਤਸਵੀਰ ਵਿੱਚੋਂ ਖੁਦ-ਬ-ਖੁਦ ਸ਼ਹਿਦ ਨਿਕਲਣਾ ਸਭ ਦੀ ਸੋਚ ਤੋਂ ਪਰੇ ਹੈ। ਦੇਖਣ ਵਾਲੇ ਲੋਕ ਕਹਿ ਰਹੇ ਹਨ ਕਿ ਇਹ ਸਿਰਫ਼ ਇੱਕ ਘਟਨਾ ਨਹੀਂ, ਬਲਕਿ ਕਲਯੁਗ ਦੇ ਇਸ ਦੌਰ ਵਿੱਚ ਗੁਰੂ ਜੀ ਦਾ ਸਭ ਤੋਂ ਵੱਡਾ ਕਰਿਸ਼ਮਾ ਹੈ।
“ਗੁਰੂ ਜੀ ਦੇ ਦਰਬਾਰ ਵਿੱਚ ਕੋਈ ਭਾਸ਼ਣ ਨਹੀਂ ਹੁੰਦਾ, ਉੱਥੇ ਸਿਰਫ਼ ਰਹਿਮਤ ਹੁੰਦੀ ਹੈ। ਕੈਨੇਡਾ ਦੀ ਧਰਤੀ ‘ਤੇ ਹੋਈ ਸ਼ਹਿਦ ਦੀ ਇਹ ਵਰਖਾ ਗੁਰੂ ਜੀ ਦੇ ਮਹਾਨ ਆਸ਼ੀਰਵਾਦ ਅਤੇ ਅਰਸ਼ਪ੍ਰੀਤ ਕੌਰ ਦੀ ਪਵਿੱਤਰ ਭਗਤੀ ਦਾ ਪ੍ਰਮਾਣ ਹੈ।” — ਦਰਸ਼ਨਾਂ ਲਈ ਪਹੁੰਚੇ ਸ਼ਰਧਾਲੂ।
ਇਹ ਅਲੌਕਿਕ ਨਜ਼ਾਰਾ ਇਸ ਵੇਲੇ ਪੂਰੇ ਕੈਨੇਡਾ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਸੰਗਤਾਂ ਲਗਾਤਾਰ ਨਤਮਸਤਕ ਹੋ ਕੇ ਗੁਰੂ ਜੀ ਦਾ ‘ਸ਼ੁਕਰਾਨਾ’ ਕਰ ਰਹੀਆਂ ਹਨ।
ਕੈਨੇਡਾ ਦੇ ਸ਼ਹਿਰ ਮੋਂਟਰਿਅਲ ਵਿੱਚ ਸ਼੍ਰੋਮਣੀ ਅਕਾਲੀ ਦਲ ਵਫਦ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਜਾਵੇਗਾ। ਪੰਜਾਬ ਵਿੱਚ ਮੁੜ ਅਕਾਲੀ ਦਲ ਦੀ ਸਰਕਾਰ 2027 ਵਿੱਚ ਬਣਨ ਜਾ ਰਹੀ ਹੈ ਸਰਬਦੀਪ ਸਿੰਘ ਬਾਠ
ਕੈਨੇਡਾ (ਮਨਿੰਦਰ):- ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ 20 ਜੂਨ ਨੂੰ ਕਨੇਡਾ ਦੇ ਸ਼ਹਿਰ ਮੋਂਟਰਿਅਲ ਦੌਰੇ ਤੇ ਆ ਰਹੇ ਹਨ ਜਾਣਕਾਰੀ ਦਿੰਦੇ ਹੋਏ ਨੇ ਦੱਸਿਆ ਕਿ ਕਨੇਡਾ ਦੋਰੇ ਤੇ ਪਹੁੰਚ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਦਾ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਸਰਬਦੀਪ ਸਿੰਘ ਬਾਠ ਜੀ ਨੇ ਦੱਸਿਆ ਕਿ ਮਂਟਰੀਅਲ ਸ਼ਹਿਰ ਵਿੱਚ ਮੀਟਿੰਗ ਪ੍ਰੋਗਰਾਮ ਰੱਖੀ ਜਾਣਗੇ ਜਿਸ ਦੀ ਜਾਣਕਾਰੀ ਆਉਣ ਵਾਲੇ ਸਮੇਂ ਵਿੱਚ ਦਿੱਤੀ ਜਾਵੇਗੀ । ਮੋਂਟਰਿਅਲ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਅਤੇ ਪੰਜਾਬ ਦੇ ਹੋਰ ਇਲਾਕਿਆਂ ਤੋਂ ਵਸਦੇ ਪੰਜਾਬੀਆਂ ਦਾ ਵੱਡਾ ਇਕੱਠ ਕੀਤਾ ਜਾਵੇਗਾ। ਜਿਸ ਦਾ ਮਕਸਦ ਕਨੇਡਾ ਵੱਸਦੇ ਪੰਜਾਬੀ ਭਾਈਚਾਰੇ ਨੂੰ ਮਿਲਣ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ 2027 ਚੋਣਾਂ ਵਿੱਚ ਰੂਪ ਰੇਖਾ ਨੀਤੀਆਂ ਅਤੇ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਣਾ ਹੋਵੇਗਾ, ਜੋ ਸਤਿਕਾਰਯੋਗ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਜੋ ਪੰਜਾਬ ਵਿੱਚ ਪਿੰਡਾਂ ਸ਼ਹਿਰਾਂ ਦੇ ਵਿਕਾਸ ਅਤੇ ਸਮਾਰਟ ਸਿਟੀਆਂ ਪੰਜਾਬ ਵਿੱਚ ਏਅਰਪੋਰਟਾਂ ਦੀ ਸ਼ੁਰੂਆਤ ਮੁਫਤ ਬਿਜਲੀ ਯੋਨ , ਲੋੜਵੰਦ ਲੜਕੀਆਂ ਦੇ ਵਿਆਹ ਸਮਾਗਮ ਤੇ ਸ਼ਗਨ ਸਕੀਮ ਯੋਜਨਾ , ਲੋੜਵੰਦ ਲੋਕਾਂ ਲਈ ਮੁਫਤ ਰਾਸ਼ਨ ਕਿਸਾਨਾਂ ਲਈ ਮੁਫਤ ਬਿਜਲੀ ਆਦਿ ਲੋਕ ਹੇਤੂ ਯੋਜਨਾਵਾਂ ਲਈ ਪੰਜਾਬ ਦੇ ਲੋਕ ਅੱਜ ਵੀ ਵੱਡੀ ਬਾਦਲ ਸਾਹਿਬ ਨੂੰ ਯਾਦ ਕਰਦੇ ਹਨ ਪਰ ਪੰਜਾਬ ਦੇ ਲੋਕਾਂ ਵਿੱਚ ਕੁਝ ਪਾਰਟੀਆਂ ਵੱਲੋਂ ਗਲਤ ਪ੍ਰਚਾਰ ਕਰ ਆਪਣੀ ਸੱਤਾ ਹਥਿਆ ਲਈ ਪਰ ਪੰਜਾਬ ਦੇ ਲੋਕ ਫਿਰ ਵੀ ਸੂਝਵਾਨ ਹਨ ਅਕਾਲੀ ਦਲ ਜੋ ਕਿ ਪੰਜਾਬ ਦੀ ਪਾਰਟੀ ਹੈ ਉਹ ਪੰਜਾਬ ਨੂੰ ਫਿਰ ਤੋਂ ਵਿਕਾਸ ਦੇ ਕਾਰਜ ਵਿੱਚ ਲੈ ਕੇ ਆਊਗੀ ਕਨੇਡਾ ਵਿੱਚ ਵੱਸਦੇ ਪੰਜਾਬੀਆਂ ਨੇ ਅਕਾਲੀ ਦਲ ਨੂੰ ਪਿਛਲੇ ਕਈ ਵਰਿਆਂ ਤੋਂ ਆਪਣਾ ਸੰਯੋਗ ਕੀਤਾ ਹੈ ਆਉਣ ਵਾਲੀਆਂ ਚੋਣਾਂ ਵਿੱਚ ਲੋਕਾਂ ਨੂੰ ਸਹੀ ਮਾਰਗ ਤੇ ਚੱਲਣ ਲਈ ਅਪੀਲ ਕਰਨਗੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪਰ ਇਸ ਨੂੰ ਰਾਜ ਕਰਨ ਦੇ ਬਹਾਨੇ ਇਸ ਨੂੰ ਲੁੱਟਣ ਵਾਲੇ ਦਿੱਲੀ ਦੇ ਧਾੜਵੀ ਅੱਜ ਪੰਜਾਬ ਨੂੰ ਲੁੱਟ ਕੇ ਆਪਣੇ ਘਰ ਭਰ ਰਹੇ ਹਨ, ਉਹਨਾਂ ਆਖਿਆ ਕਿ ਇਹਨਾਂ ਦੇ ਰਾਜ ਵਿੱਚ ਪਰਵਾਸੀ ਪੰਜਾਬੀਆਂ ਨੂੰ ਆਪਣੇ ਪੇਕੇ ਪੰਜਾਬ ਆਉਣਾਂ ਔਖਾ ਹੋਇਆ ਪਿਆ ਹੈ। ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਇਹ ਵਫਦ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਅਤੇ ਉਹਨਾਂ ਦੇ ਹੱਲ ਬਾਰੇ ਵਿਚਾਰ ਵਟਾਂਦਰਾ ਕਰਕੇ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਜਾਣੂ ਕਰਵਾਇਆ ਜਾਵੇਗਾ। ਸਮੇਂ ਦੀ ਮੰਗ ਅਨੁਸਾਰ ਪੰਜਾਬ ਨੂੰ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਜੋ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਉਹਨਾਂ ਆਖਿਆ ਕਿ ਜੇਕਰ ਪੰਜਾਬ ਦਾ ਵਿਕਾਸ ਹੋਇਆ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਹੈ ਜਦੋਂ ਕਿ ਇਸ ਦੇ ਉਲਟ ਪਹਿਲਾਂ ਕਾਂਗਰਸ ਨੇ ਅਤੇ ਹੁਣ ਆਮ ਆਦਮੀ ਪਾਰਟੀ ਨੇ
ਪੰਜਾਬ ਨੂੰ ਕਰਜਾਈ ਕਰਕੇ ਰੱਖ ਦਿੱਤਾ, ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਆਮ ਆਦਮੀ ਪਾਰਟੀ ਨੂੰ ਸਰਕਾਰ ਚਲਾਉਣ ਲਈ ਵੀ ਕਰਜ ਲੈਣਾ ਪੈ ਰਿਹਾ ਹੈ। ਉਹਨਾਂ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਦਾ ਖਹਿੜਾ ਛੱਡ ਕੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ, ਇਨਕਲਾਬ ਦੇ ਨਾਮ ਉਪਰ ਆਈ ਝਾੜੂ ਪਾਰਟੀ ਜਿਸ ਨੇ ਪੰਜਾਬ ਨੂੰ ਦੋਵੇਂ ਹੱਥੀਂ ਲੁੱਟਿਆ ਅਤੇ ਇਹ ਸਰਕਾਰ ਸਿਰਫ ਝੂਠੇ ਵਾਅਦੇ ਅਤੇ ਮਸ਼ਹੂਰੀਆਂ ਤੱਕ ਹੀ ਸੀਮਤ ਰਹਿ ਗਈ ਹੈ ਅੱਜ ਇਹਨਾਂ ਤੋਂ ਠੱਗਿਆ ਹੋਇਆ ਪੰਜਾਬ 2027 ਦੀ ਉਡੀਕ ਕਰ ਰਿਹਾ ਹੈ। ਅਸੀਂ ਸਮੂਹ ਵਫਦ ਦੇ ਕਨੇਡਾ ਆ ਰਹੇ ਸੇਵਾਦਾਰ ਕਨੇਡਾ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੂੰ ਪੂਰਨ ਸਹਿਯੋਗ ਦੇਣ। ਉਹਨਾਂ ਵਿਸ਼ਵਾਸ ਦਵਾਇਆ ਕਿ ਅਸੀਂ ਕੈਨੇਡਾ ਵਿੱਚ ਪ੍ਰਵਾਸੀ ਪੰਜਾਬੀਆਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਵਾਂਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸੌਂਪੀ ਜਾਵੇਗੀ ਤਾਂ ਜੋ ਪ੍ਰਵਾਸੀ ਪੰਜਾਬੀਆਂ ਦੀਆਂ ਜੋ ਮੰਗਾਂ ਹੋਣਗੀਆਂ ਉਸ ਨੂੰ ਚੋਣ ਮੈਨੀਫੈਸਟੋ ਵਿੱਚ ਦਰਜ ਕੀਤਾ ਜਾਵੇਗਾ । ਪਿਛਲੇ ਸਮਿਆਂ ਵਿੱਚ ਅਕਾਲੀ ਦਲ ਵੱਲੋਂ ਲੱਗ ਤੋਂ ਐਨਆਰਆਈ ਸਭਾ ਦਾ ਗਠਨ ਕੀਤਾ ਗਿਆ ਸੀ ਅਤੇ ਖਾਸ ਤੌਰ ਤੇ ਐਨਆਰਆਈ ਥਾਣੇ ਬਣਾਏ ਸਨ ਤਾਂ ਜੋ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਾ ਆ ਸਕੇ ਤੇ ਉਨਾਂ ਦਾ ਸਮੱਸਿਆ ਦਾ ਹੱਲ ਕੀਤਾ ਜਾਂਦਾ ਸੀ। ਅਤੇ ਵੱਡੇ ਬਾਦਲ ਸਾਹਿਬ ਵੱਲੋਂ ਐਨਆਰਆਈਆਂ ਦੀਆਂ ਖਾਸ ਤੌਰ ਤੇ ਆਪ ਸਮੱਸਿਆ ਦਾ ਹੱਲ ਈਮੇਲ ਰਾਹੀਂ ਕੀਤਾ ਜਾਂਦਾ ਸੀ ਅਗਰ ਅਕਾਲੀ ਦਲ ਨੂੰ ਇਸ ਵਾਰ ਮੌਕਾ ਮਿਲਦਾ ਹੈ ਤਾਂ ਅਕਾਲੀ ਦਲ ਐਨਆਰਆਈਆਂ ਲਈ ਨਵੀਆਂ ਯੋਜਨਾਵਾਂ ਬਣਾਵੇਗੀ ਅਤੇ ਉਹਨਾਂ ਦਾ ਸਮੱਸਿਆ ਦਾ ਹੱਲ ਤੁਰੰਤ ਇੱਕ ਫੋਨ ਕਾਲ ਅਤੇ ਈਮੇਲ ਤੇ ਹੋਵੇਗਾ। ਅਤੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਵਫਦ ਕੈਨੇਡਾ ਦੇ ਹੋਰ ਸ਼ਹਿਰਾਂ ਵਿੱਚ ਵੀ ਮੀਟਿੰਗਾਂ ਅਤੇ ਪ੍ਰਚਾਰ ਕਰਨਗੇ
ਜ਼ਿਲਾ ਕਪੂਰਥਲਾ ਦੇ ਪਿੰਡ ਬਜਾਜ ਵਿਖੇ ਸ਼ੇਰੇ ਪੰਜਾਬ ਵੈਲਡਿੰਗ ਵਰਕਸ ਅਤੇ ਸਮੂਹ ਸੰਗਤ ਵੱਲੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ।
- ਇਸ ਮੌਕੇ ਪਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਦੇਵ ਸਿੰਘ, ਗੁਰਤੇਜ ਸਿੰਘ ਬਜਾਜ ਸਟੂਡੀਓ, ਬਲਵੰਤ ਸਿੰਘ, ਵਰਿੰਦਰ ਸਿੰਘ ਘੁੰਮਣ, ਮਨਵੀਰ ਸਿੰਘ ਮੱਲੀ, ਜਸਮਿਹਰ ਸਿੰਘ ਬਾਜਵਾ, ਬਲਵਿੰਦਰ ਕੁਮਾਰ ਬਜਾਜ, ਜਸਵੰਤ ਸਿੰਘ ਮੱਲੀ, ਸਕੱਤਰ ਸਿੰਘ ਭਿੰਡਰ ਆਦਿ ਹਾਜ਼ਰ ਸਨ। ਅਤੇ ਨੌਜਵਾਨ ਬੱਚਿਆਂ ਨੇ ਵੀ ਵੱਧ-ਚੜ੍ਹ ਕੇ ਸੇਵਾ ਵਿੱਚ ਹਿੱਸਾ ਲਿਆ । ( ਫੋਟੋ ਕੰਨੂੰ ਭੁਲੱਥ)
Montreal Community to Celebrate International Yoga Day with Free Family Event
MONTREAL — The Gujarati Samaj of Montreal, in collaboration with the Hindu Mandir and several local organizations, has announced a free community event to celebrate the International Day of Yoga.Promoting the theme “Yoga for Harmony & Peace,” the gathering is designed as a family-friendly initiative to encourage health, wellness, and community bonding.The celebration will take place on Saturday, June 27, 2026, offering a structured morning of physical and mental rejuvenation:
-
10:00 AM – Yoga Class
-
11:15 AM – Meditation Class
-
11:30 AM – Lunch / Repas
Location
The event will be hosted at the Hindu Mandir, located at: 50 Kesmark, DDO H9B 3K4Perks & RegistrationThe event is entirely free and open to everyone (All are welcome / Tous sont les bienvenus). Attendees will receive the following complimentary items
-
A commemorative T-shirt
-
A vegetarian lunch (Repas végétarien)
Collaborators and Contact Information
This large-scale community effort is supported by a variety of local groups, including the Indo-Canadian Diaspora of Quebec (ICDO), H.A.B.C.A. Montreal, and the Punjabi Health and Education Association, among others.
For more information or inquiries, community members can reach out to the event organizers:
-
Devi Pathak: 514-561-1453
-
Manju Chopra: 514-830-6646
-
Pulkit Kantawala: 514-794-9340
ਪੀਰ ਬਾਬਾ ਪਿੱਪਲ ਵਾਲਾ ਭੁਲੱਥ ਸਲਾਮਤ ਪੁਰ ਦਰਬਾਰ ‘ਤੇ 32ਵਾਂ ਸਲਾਨਾ ਜੋੜ ਮੇਲਾ ਕਰਵਾਇਆ
ਭੁਲੱਥ 15 ਜੂਨ (ਕੰਨੂੰ ਭੁਲੱਥ) ਸਬ ਡਵੀਜ਼ਨ ਕਸਬਾ ਭੁਲੱਥ ਦੇ ਮੁਹੱਲਾ ਸਲਾਮਤਪੁਰ ਵਿਖੇ ਸਥਿਤ ਪੀਰ ਬਾਬਾ ਪਿੱਪਲ ਵਾਲਾ ਦੇ ਦਰਬਾਰ ‘ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 32ਵਾਂ ਸਲਾਨਾ ਜੋੜ ਮੇਲਾ ਅੱਜ 15 ਜੂਨ ਦਿਨ ਸੋਮਵਾਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਧੂਮ ਧਾਮ ਨਾਲ ਕਰਵਾਇਆ ਗਿਆ, ਇਸ ਮੌਕੇ ਮੇਲਾ ਪ੍ਰਬੰਧਕ ਪ੍ਰਧਾਨ ਪੰਛੀ ਕੁਮਾਰ ਸਲਾਮਤ ਪੁਰ, ਬਾਬਾ ਬਗੀਚਾ, ਤੇ ਬਾਬਾ ਮੋਹਣਾ ਵੱਲੋਂ ਸਵੇਰੇ ਦਰਗਾਹ ਸ਼ਰੀਫ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ , ਮੇਲੇ ਦੀਆਂ ਰੌਣਕਾਂ ਵਧਾਉਣ ਲਈ ਪੁੱਜੇ ਪ੍ਰਸਿੱਧ ਕਲਾਕਾਰ ਰਾਜਵਿੰਦਰ, ਗੋਲਡੀ ਮਾਨ ਮਿਊਜਿਕਲ ਗਰੁੱਪ ਐਂਡ ਪਾਰਟੀ , ਪ੍ਰਸਿੱਧ ਸੂਫੀ ਕਲਾਕਾਰ ਕੁਲਵਿੰਦਰ ਖਹਿਰਾ ਵੱਲੋਂ ਆਪਣੀ ਗਾਇਕੀ ਦੇ ਜੋਹਰ ਵਿਖਾਏ ਗਏ, ਤੇ ਪ੍ਰਸਿੱਧ ਸੈਲਫੀ ਨਕਾਲ ਪਾਰਟੀ ਵੱਲੋਂ ਆਪਣੀ ਟੀਮ ਰਾਹੀਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕਰਕੇ ਲੋਕਾਂ ਨੂੰ ਝੂਮਣ ਲਗਾ ਦਿੱਤਾ,ਇਸ ਮੌਕੇ ਮੇਲਾ ਸਰਪ੍ਰਸਤ ਰਕੇਸ਼ ਕੁਮਾਰ, ਕਮੇਟੀ ਮੈਂਬਰ ਜਸਵੀਰ ਸਿੰਘ ਅਲੀਆ, ਮੰਗਲ ਸਿੰਘ, ਲੱਕੀ ਗਿੱਲ, ਰਾਜੂ ਹਲਵਾਈ, ਸੁਲੇਮਾਨ, ਰੋਸ਼ਨ ਸਿੱਧੂ, ਮਨਪ੍ਰੀਤ ਸਿੰਘ, ਗੁਰਮੁਖ ਸਿੰਘ, ਵੰਸ਼ ਕੁਮਾਰ, ਸੁਖਦੇਵ ਸਿੰਘ, ਸਾਬੀ, ਬਲਵਿੰਦਰ ਸਿੰਘ, ਕੁਲਵੰਤ ਸਿੰਘ, ਜਸਵੰਤ ਸਿੰਘ, ਨਿਰਮਲ ਸਿੰਘ ਗੁਰਾਇਆ, ਰਿੰਕਾ, ਅਨੂਪ ਚੰਦ, ਸਰੂਪ ਚੰਦ ਤੇ ਹੋਰ ਹਾਜ਼ਰ ਸਨ
ਕੈਪਸ਼ਨ : ਭੁਲੱਥ ਦੇ ਮੁਹੱਲਾ ਸਲਾਮਤ ਪੁਰ ਵਿਖੇ ਪੀਰ ਬਾਬਾ ਪਿੱਪਲ ਵਾਲਾ ਵਿਖੇ ਸਲਾਨਾ ਜੋੜ ਮੇਲੇ ਦੌਰਾਨ ਸੂਫੀ ਕਲਾਮ ਪੇਸ਼ ਕਰਦੇ ਹੋਏ ਕਲਾਕਾਰ ਤੇ ਪੰਡਾਲ ਵਿੱਚ ਬੈਠੀਆਂ ਸੰਗਤਾਂ ਦਾ ਦ੍ਰਿਸ਼
ਵਿਸ਼ੇਸ਼ ਰਿਪੋਰਟ ਕੰਨੂੰ ਭੁਲੱਥ ਦੀ





