Sunday, July 26, 2026
Home Blog

ਕਾਰਨਵਾਲ ਸ਼ਹਿਰ ਸਮੂਹ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਗੁਰੂ ਘਰ ਦਾ ਨਵਾਂ ਭਵਨ ਸਥਾਪਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦਾ ਇਤਿਹਾਸਕ ਉਦਘਾਟਨ 2 ਅਗਸਤ ਨੂੰ

0

ਕੈਨੇਡਾ ( ਮਨਿੰਦਰ) ਸਮੂਹ ਸੰਗਤ ਲਈ ਮਾਣ ਵਾਲਾ ਪਲ ਗੁਰਬਾਣੀ, ਕੀਰਤਨ ਨਾਲ ਸੰਗਤਾਂ ਨੂੰ ਕੀਤਾ ਜਾਵੇਗਾ ਨਿਹਾਲ ਜਾਵੇਗਾ ਇਸ ਵਿਸ਼ੇਸ਼ ਸਮਾਗਮ ਕਾਰਨਵਾਲ (ਓਨਟਾਰੀਓ), ਦੇ ਸ਼ਹਿਰ ਕਾਰਨਵਾਲ ਵਿੱਚ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਨਵੇਂ ਭਵਨ ਦਾ ਸ਼ਾਨਦਾਰ ਉਦਘਾਟਨ ਐਤਵਾਰ, 2 ਅਗਸਤ 2026 ਨੂੰ ਕੀਤਾ ਜਾਵੇਗਾ। ਇਸ ਇਤਿਹਾਸਕ ਸਮਾਗਮ ਵਿੱਚ ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਸੰਗਤਾਂ ਦੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਸਮਾਗਮ ਦੀ ਸ਼ੁਰੂਆਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਨਾਲ ਹੋਵੇਗੀ। ਇਸ ਤੋਂ ਬਾਅਦ ਪ੍ਰਸਿੱਧ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਗੀ ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ ਜਾਵੇਗਾ ਅਤੇ ਸਮੂਹ ਸੰਗਤ ਲਈ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਵੇਗਾ ਕਿ ਇਹ ਗੁਰਦੁਆਰਾ ਕੇਵਲ ਇਬਾਦਤ ਦਾ ਸਥਾਨ ਹੀ ਨਹੀਂ, ਸਗੋਂ ਧਾਰਮਿਕ, ਸਮਾਜਿਕ, ਸਿੱਖਿਆਕ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਵੀ ਬਣੇਗਾ। ਇੱਥੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਇਤਿਹਾਸ, ਗੁਰਬਾਣੀ ਅਤੇ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।

ਪ੍ਰਬੰਧਕਾਂ ਵੱਲੋਂ ਸਮੂਹ ਸੰਗਤ ਅਤੇ ਸਥਾਨਕ ਭਾਈਚਾਰੇ ਨੂੰ ਪਰਿਵਾਰਾਂ ਸਮੇਤ ਹਾਜ਼ਰੀ ਭਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਇਸ ਯਾਦਗਾਰੀ ਦਿਨ ਨੂੰ ਸਾਂਝੇ ਤੌਰ ‘ਤੇ ਮਨਾਇਆ ਜਾ ਸਕੇ। ਸਥਾਨ: 1500 Eaton Ave, Cornwall, ON K6H 5R8 ਮਿਤੀ: ਐਤਵਾਰ, 2 ਅਗਸਤ 2026 ਗੁਰੂ ਘਰ ਸਿਰਫ਼ ਧਾਰਮਿਕ ਅਸਥਾਨ ਨਹੀਂ ਹੁੰਦੇ, ਸਗੋਂ ਮਨੁੱਖਤਾ, ਸੇਵਾ, ਸਮਾਨਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਾਲੇ ਕੇਂਦਰ ਹੁੰਦੇ ਹਨ। ਕਾਰਨਵਾਲ ਵਿੱਚ ਇਸ ਨਵੇਂ ਗੁਰਦੁਆਰਾ ਸਾਹਿਬ ਦਾ ਉਦਘਾਟਨ ਪੂਰੇ ਸਿੱਖ ਭਾਈਚਾਰੇ ਲਈ ਇੱਕ ਇਤਿਹਾਸਕ ਅਤੇ ਮਾਣਮੱਤਾ ਪਲ ਹੈ।

ਮਾਂਟਰੀਅਲ ਦੇ ਓਲਡ ਪੋਰਟ ਵਿਖੇ ਕੈਨੇਡਾ ਡੇਅ ਦੇ ਸ਼ਾਨਦਾਰ ਜਸ਼ਨ, ਹਜ਼ਾਰਾਂ ਦੀ ਗਿਣਤੀ ਵਿੱਚ ਉਮੜਿਆ ਜਨ-ਸੈਲਾਬ

0

ਪੰਜਾਬੀ ਭਾਈਚਾਰੇ ਨੇ ਪਰਿਵਾਰਾਂ ਸਮੇਤ ਲਿਆ ਹਿੱਸਾ;

21 ਤੋਪਾਂ ਦੀ ਸਲਾਮੀ ਅਤੇ ਆਕਰਸ਼ਕ ਆਤਿਸ਼ਬਾਜ਼ੀ ਰਹੀ ਮੁੱਖ ਖਿੱਚ

ਮਾਂਟਰੀਅਲ, 2 ਜੁਲਾਈ (SNTV ਬਿਊਰੋ):

ਬੀਤੇ ਦਿਨੀਂ ਦੇਸ਼ ਭਰ ਵਿੱਚ ਕੈਨੇਡਾ ਦਾ 159ਵਾਂ ਰਾਸ਼ਟਰੀ ਦਿਵਸ (Canada Day) ਬੇਹੱਦ ਉਤਸ਼ਾਹ, ਦੇਸ਼ ਭਗਤੀ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਨਾਲ ਮਨਾਇਆ ਗਿਆ। ਇਸੇ ਕੜੀ ਤਹਿਤ ਮਾਂਟਰੀਅਲ ਦੇ ਡਾਊਨਟਾਊਨ ਸਥਿਤ ਇਤਿਹਾਸਕ ਓਲਡ ਪੋਰਟ (Old Port) ਅਤੇ ਗ੍ਰੈਂਡ ਕੁਆਏ (Grand Quai) ਵਿਖੇ ਇੱਕ ਵਿਸ਼ਾਲ ਅਤੇ ਯਾਦਗਾਰੀ ਸਮਾਗਮ ਕਰਵਾਇਆ ਗਿਆ। ਭਾਰੀ ਗਰਮੀ ਅਤੇ ਹਿਊਮੀਡਿਟੀ (Humidex) ਦੇ ਬਾਵਜੂਦ, ਸਥਾਨਕ ਨਿਵਾਸੀਆਂ, ਦੁਨੀਆ ਭਰ ਤੋਂ ਆਏ ਸੈਲਾਨੀਆਂ ਅਤੇ ਵਿਸ਼ੇਸ਼ ਤੌਰ ‘ਤੇ ਪੰਜਾਬੀ ਭਾਈਚਾਰੇ ਨੇ ਪਰਿਵਾਰਾਂ ਸਮੇਤ ਇਸ ਮੈਗਾ ਈਵੈਂਟ ਵਿੱਚ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।

‘ਕੈਨੇਡਾ ਓਨ ਦ ਮੂਵ’ ਵੌਕ ਨਾਲ ਹੋਈ ਸ਼ੁਰੂਆਤ

ਇਸ ਵਾਰ ਦੇ ਸਮਾਗਮ ਦਾ ਮੁੱਖ ਵਿਸ਼ਾ “In Montreal, Canada comes together in motion” (ਮਾਂਟਰੀਅਲ ਵਿੱਚ ਕੈਨੇਡਾ ਗਤੀਸ਼ੀਲਤਾ ਦੇ ਰੂਪ ਵਿੱਚ ਇਕੱਠਾ ਹੁੰਦਾ ਹੈ) ਰੱਖਿਆ ਗਿਆ ਸੀ। ਜਸ਼ਨਾਂ ਦੀ ਸ਼ੁਰੂਆਤ ਡਾਊਨਟਾਊਨ ਦੇ ਪਲੇਸ ਡਾਰਮਜ਼ (Place d’Armes) ਤੋਂ ਇੱਕ ਵਿਸ਼ੇਸ਼ ਸੈਲੀਬ੍ਰੇਸ਼ਨ ਵੌਕ “Le Canada en marche” ਨਾਲ ਹੋਈ। ਲਗਭਗ 1.3 ਕਿਲੋਮੀਟਰ ਲੰਬੀ ਇਸ ਵੌਕ ਵਿੱਚ ਵੱਖ-ਵੱਖ ਦੇਸ਼ਾਂ ਅਤੇ ਸੱਭਿਆਚਾਰਾਂ ਦੇ ਲੋਕ ਹੱਥਾਂ ਵਿੱਚ ਕੈਨੇਡੀਅਨ ਝੰਡੇ ਲੈ ਕੇ ਸ਼ਾਮਲ ਹੋਏ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਦੇ ਪਾਈਪਸ ਅਤੇ ਡਰੱਮਜ਼ ਬੈਂਡ ਨੇ ਆਪਣੀਆਂ ਸੁਰੀਲੀਆਂ ਧੁਨਾਂ ਨਾਲ ਪੂਰੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ।

21 ਤੋਪਾਂ ਦੀ ਸਲਾਮੀ ਅਤੇ ਨਾਗਰਿਕਤਾ ਸਮਾਰੋਹ

ਸਮਾਗਮ ਦੇ ਸਭ ਤੋਂ ਅਹਿਮ ਪਲਾਂ ਵਿੱਚ ਕੈਨੇਡੀਅਨ ਆਰਮਡ ਫੋਰਸਿਜ਼ ਵੱਲੋਂ ਦੇਸ਼ ਦੇ ਸਨਮਾਨ ਵਿੱਚ ਦਿੱਤੀ ਗਈ 21 ਤੋਪਾਂ ਦੀ ਸ਼ਾਨਦਾਰ ਸਲਾਮੀ (21-gun salute) ਸ਼ਾਮਲ ਸੀ, ਜਿਸ ਨੂੰ ਦੇਖਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ। ਇਸ ਦੇ ਤੁਰੰਤ ਬਾਅਦ ਇੱਕ ਵਿਸ਼ੇਸ਼ ਨਾਗਰਿਕਤਾ ਸਮਾਰੋਹ (Citizenship Ceremony) ਆਯੋਜਿਤ ਕੀਤਾ ਗਿਆ, ਜਿੱਥੇ ਦੁਨੀਆ ਭਰ ਤੋਂ ਆਏ ਦਰਜਨਾਂ ਨਵੇਂ ਪ੍ਰਵਾਸੀਆਂ, ਜਿਨ੍ਹਾਂ ਵਿੱਚ ਪੰਜਾਬੀ ਨੌਜਵਾਨ ਅਤੇ ਪਰਿਵਾਰ ਵੀ ਸ਼ਾਮਲ ਸਨ, ਨੇ ਕੈਨੇਡਾ ਦੇ ਵਫ਼ਾਦਾਰ ਨਾਗਰਿਕ ਬਣਨ ਦੀ ਸਹੁੰ ਚੁੱਕੀ।

ਮਲਟੀਕਲਚਰਲਿਜ਼ਮ ਦੀ ਮਿਸਾਲ:

ਸਮਾਗਮ ਵਿੱਚ ਪਹੁੰਚੇ ਪੰਜਾਬੀ ਪਰਿਵਾਰਾਂ ਨੇ ‘SNTV Canada’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹੋ ਜਿਹੇ ਰਾਸ਼ਟਰੀ ਦਿਹਾੜੇ ਨਵੀਂ ਪੀੜ੍ਹੀ ਨੂੰ ਕੈਨੇਡੀਅਨ ਸੱਭਿਆਚਾਰ, ਇੱਥੋਂ ਦੇ ਇਤਿਹਾਸ ਅਤੇ ਆਪਸੀ ਵਿਭਿੰਨਤਾ (Diversity) ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਖੇਡਾਂ, ਸੰਗੀਤ ਅਤੇ ਆਤਿਸ਼ਬਾਜ਼ੀ ਦਾ ਸੁਮੇਲ

ਕੈਨੇਡਾ ਵਿੱਚ ਚੱਲ ਰਹੇ ਫੀਫਾ ਵਰਲਡ ਕੱਪ ਦੇ ਮੱਦੇਨਜ਼ਰ ਇਸ ਵਾਰ ਗ੍ਰੈਂਡ ਕੁਆਏ ਵਿਖੇ ਸੌਕਰ (Soccer) ਅਤੇ ਕੈਨੇਡਾ ਦੀ ਮਸ਼ਹੂਰ ਖੇਡ ਹਾਕੀ (Hockey) ਥੀਮ ‘ਤੇ ਆਧਾਰਿਤ ਵਿਸ਼ੇਸ਼ ਖੇਡ ਗਤੀਵਿਧੀਆਂ ਬੱਚਿਆਂ ਲਈ ਖਿੱਚ ਦਾ ਕੇਂਦਰ ਰਹੀਆਂ। ਸਾਈਟ ‘ਤੇ ਆਏ ਲੋਕਾਂ ਵਿੱਚ ਕੈਨੇਡਾ ਡੇਅ ਦੇ ਮਿੰਨੀ-ਕੇਕ ਵੀ ਵੰਡੇ ਗਏ।

ਸ਼ਾਮ ਵੇਲੇ ਮੁੱਖ ਸਟੇਜ ‘ਤੇ ਸੱਭਿਆਚਾਰਕ ਅਤੇ ਲਾਈਵ ਸੰਗੀਤ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਈ, ਜਿਸ ਵਿੱਚ ਮਸ਼ਹੂਰ ਕਲਾਕਾਰਾਂ ਜਿਵੇਂ Anyma Ora, King Melrose, ਅਤੇ William Cloutier ਨੇ ਆਪਣੀ ਲਾਈਵ ਪਰਫਾਰਮੈਂਸ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਰਾਤ ਨੂੰ ਠੀਕ 10 ਵਜੇ ਅਸਮਾਨ ਵਿੱਚ ਹੋਈ ਰੰਗ-ਬਿਰੰਗੀ ਅਤੇ ਸ਼ਾਨਦਾਰ ਆਤਿਸ਼ਬਾਜ਼ੀ (Fireworks) ਨੇ ਸਭ ਦਾ ਮਨ ਮੋਹ ਲਿਆ, ਜਿਸ ਦਾ ਹਜ਼ਾਰਾਂ ਲੋਕਾਂ ਨੇ ਤਾਲੀਆਂ ਨਾਲ ਸਵਾਗਤ ਕੀਤਾ। ਕੁੱਲ ਮਿਲਾ ਕੇ, ਡਾਊਨਟਾਊਨ ਮਾਂਟਰੀਅਲ ਵਿਖੇ ਮਨਾਇਆ ਗਿਆ ਇਹ ਜਸ਼ਨ ਕੈਨੇਡੀਅਨ ਮਲਟੀਕਲਚਰਲਿਜ਼ਮ ਦੀ ਇੱਕ ਬਿਹਤਰੀਨ ਮਿਸਾਲ ਵਜੋਂ ਯਾਦ ਰੱਖਿਆ ਜਾਵੇਗਾ।

ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗੇਨਾਈਜ਼ੇਸ਼ਨ ਵੱਲੋਂ ਕਿਊਬਕ ਡੇ, ਕੈਨੇਡਾ ਡੇ ਅਤੇ ਫ਼ਾਦਰਜ਼ ਡੇ ਉਤਸ਼ਾਹ ਨਾਲ ਮਨਾਇਆ

0

 

ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗੇਨਾਈਜ਼ੇਸ਼ਨ ਵੱਲੋਂ ਆਪਣੇ ਸਮਾਜਿਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਕਿਊਬਕ ਡੇ, ਕੈਨੇਡਾ ਡੇ ਅਤੇ ਫ਼ਾਦਰਜ਼ ਡੇ ਬਹੁਤ ਹੀ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਮੈਂਬਰਾਂ, ਮਹਿਮਾਨਾਂ ਅਤੇ ਭਾਈਚਾਰੇ ਦੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ।

ਪ੍ਰੋਗਰਾਮ ਦੀ ਸ਼ੁਰੂਆਤ ਆਰਗੇਨਾਈਜ਼ੇਸ਼ਨ ਦੇ ਜਨਰਲ ਸਕੱਤਰ ਲੱਖਵਿੰਦਰ ਸਿੰਘ ਉੱਪਲ ਨੇ ਕੀਤੀ। ਉਨ੍ਹਾਂ ਨੇ ਆਰਗੇਨਾਈਜ਼ੇਸ਼ਨ ਦੇ ਮੁੱਖ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਥਾ ਦਾ ਪ੍ਰਮੁੱਖ ਮਕਸਦ ਪੰਜਾਬੀ ਭਾਈਚਾਰੇ ਵਿੱਚ ਸਿਹਤ ਅਤੇ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਉਨ੍ਹਾਂ ਨੇ ਆਉਣ ਵਾਲੇ ਪ੍ਰੋਗਰਾਮਾਂ, ਖ਼ਾਸ ਕਰਕੇ ਪਰਿਵਾਰਕ ਪਿਕਨਿਕ ਅਤੇ ਯੂਥ ਲੀਡਰਸ਼ਿਪ ਕੈਂਪ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਤਰਨ ਤੇਜ ਸਿੰਘ ਹੁੰਦਲ ਨੇ ਸਮੂਹ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਆਖਿਆ।

ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਪੰਜਾਬ ਤੋਂ ਕੈਨੇਡਾ ਅਤੇ ਕੈਨੇਡਾ ਦੇ ਅੰਦਰ ਕਿਊਬਕ ਨੂੰ ਆਪਣਾ ਘਰ ਬਣਾਉਣ ਦੇ ਪਿੱਛੇ ਕੀ ਕਾਰਨ ਅਤੇ ਮਹੱਤਤਾ ਹੈ।ਸਮਾਗਮ ਦੀ ਸਫਲਤਾ ਵਿੱਚ ਆਰਗੇਨਾਈਜ਼ੇਸ਼ਨ ਦੇ ਬੋਰਡ ਆਫ਼ ਡਾਇਰੈਕਟਰਜ਼ ਜਗਿੰਦਰ ਸਿੰਘ ਸਿੱਧੂ, ਮੈਡਮ ਮੰਜੂ ਚੋਪੜਾ ਅਤੇ ਕਪਿਲ ਦੇਵ ਜੀ ਨੇ ਵਿਸ਼ੇਸ਼ ਯੋਗਦਾਨ ਪਾਇਆ।

 

ਆਰਗੇਨਾਈਜ਼ੇਸ਼ਨ ਦੇ ਫਾਊਂਡਰ ਮੈਂਬਰ ਗੁਰਿੰਦਰਜੀਤ ਸਿੰਘ ਨੇ ਕੈਨੇਡਾ ਅਤੇ ਪੰਜਾਬ ਦੇ ਆਪਸੀ ਰਿਸ਼ਤਿਆਂ ਨੂੰ ਦਰਸਾਉਂਦੀ ਇੱਕ ਜਾਣਕਾਰੀ ਭਰਪੂਰ ਅਤੇ ਪ੍ਰਭਾਵਸ਼ਾਲੀ ਕਵਿਤਾ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ, ਜਿਸ ਨੂੰ ਸਰੋਤਿਆਂ ਵੱਲੋਂ ਭਰਪੂਰ ਸਰਾਹਿਆ ਗਿਆ।ਇਸ ਮੌਕੇ ਗੁਰਦੁਆਰਾ ਸਾਹਿਬ ਕਿਊਬਕ ਦੇ ਸਾਬਕਾ ਪ੍ਰਧਾਨ ਰੂਬੀ ਅਹੂਜਾ ਨੇ ਕੈਨੇਡਾ ਦੇ ਇਤਿਹਾਸ, ਇਸ ਦੀ ਸਥਾਪਨਾ ਅਤੇ ਵਿਕਾਸ ਦੇ ਸਫ਼ਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਪਰਮਜੀਤ ਕੌਸ਼ਲ, ਸ਼ਮਾਇਲਾ ਸ਼ਰੀਫ, ਹਰਜੱਤ ਸਿੰਘ ਅਤੇ ਹਰਪ੍ਰੀਤ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕਰਕੇ ਸਮਾਗਮ ਦੀ ਸ਼ਾਨ ਵਧਾਈ।ਮਨੋਰੰਜਨ ਦੇ ਭਾਗ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਮੌਜੂਦਾ ਸਮੇਂ ਕੈਨੇਡਾ ਵਿੱਚ ਆਪਣੀ ਕਲਾ ਦਾ ਲੋਹਾ ਮਨਵਾ ਰਹੇ ਜਸਿੰਦਰ ਸਿੰਘ ਨੇ ਆਪਣੇ ਮਿੱਠੇ ਸੁਰਾਂ ਨਾਲ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ। ਉਨ੍ਹਾਂ ਨੇ “ਪੁੱਤਰਾਂ ਨੂੰ ਪਿਉ ਦੀ ਸਦਾ ਲੋੜ ਹੁੰਦੀ ਹੈ”, “ਵਗਦੀ ਹਵਾ ਰਾਹੀਂ ਆਪਣੇ ਪਿੰਡ ਨੂੰ ਸਨੇਹਾ” ਸਮੇਤ ਕਈ ਪ੍ਰਸਿੱਧ ਪੰਜਾਬੀ ਗੀਤ ਪੇਸ਼ ਕੀਤੇ । ਢੋਲ ਦੀ ਤਾਲ ’ਤੇ ਪਾਈਆਂ ਬੋਲੀਆਂਅਤੇ ਰੰਗਾਰੰਗ ਪੇਸ਼ਕਾਰੀਆਂ ਨੇ ਹਾਜ਼ਰ ਮੈਂਬਰਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਅਤੇ ਸਮਾਗਮ ਖੁਸ਼ੀਆਂ ਦੇ ਰੰਗਾਂ ਨਾਲ ਭਰ ਗਿਆ।ਸਮਾਗਮ ਦੀ ਸਫਲਤਾ ਵਿੱਚ ਵਲੰਟੀਅਰਾਂ ਦਾ ਯੋਗਦਾਨ ਵੀ ਬੇਹੱਦ ਮਹੱਤਵਪੂਰਨ ਰਿਹਾ। ਜਸਪ੍ਰੀਤ ਸਿੰਘ, ਰਾਹੁਲ ਕੁਮਾਰ, ਚੰਦਨ ਮਲਹੋਤਰਾ, ਲਲਿਤ ਮੋਹਨ,ਲਕਸ਼ ਮਲਹੋਤਰਾ, ਗੁਰਸੇਵਕ ਸਿੰਘ, ਬੇਲਾ ਰਾਣੀ ਅਤੇ ਪ੍ਰੀਤੀ ਮਲਹੋਤਰਾ ਨੇ ਪੂਰੇ ਸਮਾਗਮ ਦੌਰਾਨ ਆਪਣੀਆਂ ਸੇਵਾਵਾਂ ਨਿਭਾਈਆਂ।ਇਸ ਸਮਾਗਮ ਨੂੰ ਦੁਨੀਆ ਭਰ ਤੱਕ ਪਹੁੰਚਾਉਣ ਲਈ ਪ੍ਰੈੱਸ ਰਿਪੋਰਟਰ ਅਤੇ ਐਡੀਟਰ ਮਨਿੰਦਰ ਨੇ ਸਮੁੱਚੇ ਪ੍ਰੋਗਰਾਮ ਦੀ ਕਵਰੇਜ ਕਰਕੇ ਆਪਣਾ ਅਹਿਮ ਯੋਗਦਾਨ ਪਾਇਆ।ਸਮਾਗਮ ਦੇ ਅੰਤ ਵਿੱਚ ਆਰਗੇਨਾਈਜ਼ੇਸ਼ਨ ਵੱਲੋਂ ਸਾਰੇ ਮਹਿਮਾਨਾਂ, ਬੁਲਾਰਿਆਂ, ਕਲਾਕਾਰਾਂ, ਵਲੰਟੀਅਰਾਂ ਅਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਸਾਰੇ ਮੈਂਬਰਾਂ ਨੇ ਇਕੱਠੇ ਭੋਜਨ ਦਾ ਆਨੰਦ ਮਾਣਿਆ ਅਤੇ ਖੁਸ਼ਗਵਾਰ ਮਾਹੌਲ ਵਿੱਚ ਅਗਲੇ ਪ੍ਰੋਗਰਾਮ ਵਿੱਚ ਦੁਬਾਰਾ ਮਿਲਣ ਦੀ ਉਮੀਦ ਨਾਲ ਇੱਕ-ਦੂਜੇ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਪਣੇ ਘਰਾਂ ਨੂੰ ਰਵਾਨਾ ਹੋਏ।

 

ਮੌਂਟਰੀਆਲ ‘ਚ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਦੀ ਇਤਿਹਾਸਿਕ ਮੀਟਿੰਗ ਰੈਲੀ ਵਿੱਚ ਪਹੁੰਚਣ ਤੇ ਅਮਨਦੀਪ ਸਿੰਘ , ਸਰਦਾਰ ਰਮਿੰਦਰਦੀਪ ਸਿੰਘ ਸਮੂਹ ਵਰਕਰਾਂ ਸੱਜਣਾ ਮਿੱਤਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ

0
  1.  ਕੈਨੇਡਾ (ਮਨਿੰਦਰ) ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦਾ ਬਫਦ ਕਨੇਡਾ ਮੌਨਟੇਅਰ ਵਿਖੇ ਪੁੱਜਣ ਤੇ ਵੱਡਾ ਮੀਟਿੰਗ ਰੈਲੀ ਇਕੱਠ ਕੀਤਾ ਗਿਆ ਸੀ ਜਿਸ ਵਿੱਚ ਪੰਜਾਬ ਦੀ ਸਿਆਸਤ ਇਸ ਵੇਲੇ ਸੱਤ ਸਮੁੰਦਰ ਪਾਰ ਕੈਨੇਡਾ ਦੀ ਧਰਤੀ ‘ਤੇ ਪੂਰੀ ਤਰ੍ਹਾਂ ਭਖ ਚੁੱਕੀ ਹੈ। ‘ਗੱਲ ਪੰਜਾਬ ਦੀ’ ਮੁਹਿੰਮ ਤਹਿਤ ਕੈਨੇਡਾ ਦੇ ਦੌਰੇ ‘ਤੇ ਆਏ ਸ਼੍ਰੋਮਣੀ ਅਕਾਲੀ ਦਲ ਦੇ ਉੱਚ ਪੱਧਰੀ ਸੀਨੀਅਰ ਵਫ਼ਦ ਦਾ ਮੌਂਟਰੀਆਲ (ਵੋਦਰਾਏ ਡੋਰਿਅਨ) ਪਹੁੰਚਣ ‘ਤੇ ਪ੍ਰਵਾਸੀ ਪੰਜਾਬੀਆਂ ਵੱਲੋਂ ਅਜਿਹਾ ਬੇਮਿਸਾਲ ਅਤੇ ਰਿਕਾਰਡਤੋੜ ਸਵਾਗਤ ਕੀਤਾ ਗਿਆ, ਇੱਕ ਸਧਾਰਨ ਸਿਆਸੀ ਮੀਟਿੰਗ ਦੇ ਰੂਪ ਵਿੱਚ ਸ਼ੁਰੂ ਹੋਇਆ ਇਹ ਪ੍ਰੋਗਰਾਮ ਦੇਖਦਿਆਂ ਹੀ ਦੇਖਦਿਆਂ ਇੱਕ ਵਿਸ਼ਾਲ ਰੈਲੀ ਵਿੱਚ ਬਦਲ ਗਿਆ। ਸਿਆਸੀ ਮਾਹਰਾਂ ਮੁਤਾਬਕ ਮੌਂਟਰੀਆਲ ਦੇ ਇਤਿਹਾਸ ਵਿੱਚ ਪੰਜਾਬ ਦੀ ਕਿਸੇ ਖੇਤਰੀ ਪਾਰਟੀ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਇਕੱਠ ਹੈ, ਜੋ ਦਰਸਾਉਂਦਾ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਵਾਪਸੀ ਤੈਅ ਹੈ। ਐਨ.ਆਰ.ਆਈ. ਮੁਸ਼ਕਿਲਾਂ ਅਤੇ ਚੋਣਾਂ ਦੀ ਰੂਪ-ਰੇਖਾ ‘ਤੇ ਮੰਥਨਇਹ ਵਫ਼ਦ ਕੈਨੇਡਾ ਦੇ ਵੱਖ-ਵੱਖ ਵੱਡੀਆਂ ਸ਼ਹਿਰਾਂ ਵਿੱਚ ਜਾ ਕੇ ਐਨ.ਆਰ.ਆਈ. ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਚੋਣਾਂ ਲਈ ਨਵੀਂ ਰੂਪ-ਰੇਖਾ ਤਿਆਰ ਕਰਨ ਲਈ ਪੁੱਜਿਆ ਹੈ। ਵਫ਼ਦ ਵਿੱਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ—ਤੇਜਿੰਦਰ ਸਿੰਘ ਮਿੱਡੂਖੇੜਾ, ਗੁਰਪ੍ਰੀਤ ਸਿੰਘ ਝੱਬਰ, ਬਰਜਿੰਦਰ ਸਿੰਘ ਮੱਖਣ ਬਰਾੜ, ਪਰਮਜੀਤ ਸਿੰਘ ਢਿੱਲੋਂ, ਹਰਜਾਪ ਸਿੰਘ ਸੰਘਾ, ਐਡਵੋਕੇਟ ਰਾਜ ਕਮਲ ਸਿੰਘ, ਜਸਪ੍ਰੀਤ ਸਿੰਘ ਮਾਹਲਾ ਅਤੇ ਸਤਵਿੰਦਰਪਾਲ ਸਿੰਘ ਢੱਟ—ਨੇ ਪ੍ਰਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ।ਟਕਸਾਲੀ ਪਰਿਵਾਰ ਨੇ ਸੰਭਾਲੀ ਕਮਾਨ ਇਸ ਮਹਾਨ ਇਕੱਠ ਦੀ ਅਗਵਾਈ ਅਕਾਲੀ ਦਲ ਦੇ ਟਕਸਾਲੀ ਵਰਕਰ ਅਤੇ ਪਿੰਡ ਹੁਸੈਨਪੁਰ ਲਾਲੋਵਾਲ ਦੇ ਸਾਬਕਾ ਸਰਪੰਚ ਸਰਦਾਰ ਨਰਿੰਦਰਜੀਤ ਸਿੰਘ (ਜਿਨ੍ਹਾਂ ਦੇ ਸਮੇਂ ਪਿੰਡ ਦਾ ਰਿਕਾਰਡਤੋੜ ਵਿਕਾਸ ਹੋਇਆ ਸੀ) ਦੇ ਪਰਿਵਾਰ ਵੱਲੋਂ ਕੀਤੀ ਗਈ। ਉਨ੍ਹਾਂ ਦੇ ਭਤੀਜੇ ਅਤੇ ਪਿਛਲੇ 10 ਸਾਲਾਂ ਤੋਂ ਯੂਥ ਆਗੂ ਵਜੋਂ ਸੇਵਾ ਨਿਭਾ ਰਹੇ ਅਰਮਿੰਦਰ ਸਿੰਘ, ਅਤੇ ਸਾਬਕਾ ਸਰਪੰਚ ਦੇ ਸਪੁੱਤਰਾਂ—ਸਰਦਾਰ ਅਮਨਦੀਪ ਸਿੰਘ ਤੇ ਸਰਦਾਰ ਰਮਿੰਦਰਦੀਪ ਸਿੰਘ ਦੀ ਦੇਖ-ਰੇਖ ਹੇਠ ਹੋਏ ਇਸ ਵੱਡੇ ਰੈਲੀ ਰੂਪੀ ਇਕੱਠ ਨੇ ਸਾਬਤ ਕਰ ਦਿੱਤਾ ਕਿ ਕੈਨੇਡਾ ਦੀ ਧਰਤੀ ‘ਤੇ ਅਕਾਲੀ ਦਲ ਦਾ ਆਧਾਰ ਬੇਹੱਦ ਮਜ਼ਬੂਤ ਹੈ। ਹੁਣ ਪ੍ਰਵਾਸੀਆਂ ਨੂੰ ਸਿਰਫ਼ ਅਕਾਲੀ ਦਲ ਤੋਂ ਹੀ ਆਸ ਹੈ ਜੋ ਆਪਣੇ ਮੈਨੀਫੈਸਟੋ ਵਿੱਚ ਸਾਡੇ ਲਈ ਨਵੀਂਆਂ ਸਕੀਮਾਂ ਲੈ ਕੇ ਆਵੇਗੀ।ਇਹ ਪ੍ਰਮੁੱਖ ਸ਼ਖਸੀਅਤਾਂ ਰਹੀਆਂ ਹਾਜ਼ਰ ਰੈਲੀ ਵਿੱਚ ਮੁੱਖ ਤੌਰ ‘ਤੇ ਸਰਬਦੀਪ ਸਿੰਘ ਬਾਠ, ਜਸਕਰਨ ਸਿੰਘ ਲਿਹਲ, ਗੁਰਿੰਦਰ ਸਿੰਘ ਜੋਹਲ, ਗੁਰਪ੍ਰੀਤ ਸਿੰਘ ਸ਼ੇਰਗਿੱਲ, ਜਸਵਿੰਦਰ ਸਿੰਘ ਜੱਸਾ, ਅਮਨ ਪੰਨੂ, ਹਰਨੇਕ ਪੰਨੂ, ਚਰਨਜੀਤ ਸਿੰਘ, ਬੱਲੀ ਘੁੰਮਣ, ਰਮਨੀਤ ਜੋਹਲ, ਮਨਜਿੰਦਰ ਚੰਦੀ, ਲਖਵਿੰਦਰ ਸਿੰਘ ਸ਼ੋਕਰ, ਜੱਸਾ ਭੰਡਾਲ, ਸਰਬਜੀਤ ਭੰਡਾਲ, ਜਸਪਾਲ ਢਿੱਲੋ, ਜਤਿੰਦਰ ਸਿੰਘ ਮੁਲਤਾਨੀ, ਗੁਰਕਿਰਪਾਲ ਸਿੰਘ ਤੁਲੀ, ਹਰਪਾਲ ਸਿੰਘ ਧੂਤ, ਪਲਵਿੰਦਰ ਰੰਧਾਵਾ, ਇੰਦਰਪ੍ਰੀਤ ਟਵਾਣਾ ਸਮੇਤ ਇਲਾਕੇ ਦੀਆਂ ਹੋਰ ਵੀ ਕਈ ਪ੍ਰਮੁੱਖ ਅਤੇ ਮੋਹਤਬਰ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਸੀ

ਜੈੱਸ ਥਾਂਦੀ ਦੇ ਨਵੇਂ ਗੀਤ ‘Moving On’ ਦੇ ਪੋਸਟਰ ਨੇ ਮਚਾਈ ਤਹਲਕਾ, ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ!

0

ਕੈਨੇਡਾ ਮੌਂਟਰੀਅਲ (ਮਨਿੰਦਰ) ਪੰਜਾਬੀ ਮਿਊਜ਼ਿਕ ਜਗਤ ਤੋਂ ਇੱਕ ਬੇਹੱਦ ਵੱਡੀ ਅਤੇ ਖ਼ਾਸ ਖ਼ਬਰ ਸਾਹਮਣੇ ਆ ਰਹੀ ਹੈ। ਨੌਜਵਾਨਾਂ ਦੇ ਹਰਮਨ ਪਿਆਰੇ ਗਾਇਕ ਜੈੱਸ ਥਾਂਦੀ (Jxss Thandi) ਦੇ ਬਹੁਤ ਹੀ ਉਡੀਕੇ ਜਾ ਰਹੇ ਨਵੇਂ ਸਿੰਗਲ ਟਰੈਕ ‘Moving On’ ਦਾ ਅਧਿਕਾਰਤ ਪੋਸਟਰ ਅੱਜ ਦੁਨੀਆ ਭਰ ਵਿੱਚ ਰਿਲੀਜ਼ ਕਰ ਦਿੱਤਾ ਗਿਆ ਹੈ। ਪੋਸਟਰ ਦੇ ਸਾਹਮਣੇ ਆਉਂਦਿਆਂ ਹੀ ਸੋਸ਼ਲ ਮੀਡੀਆ ‘ਤੇ ਇਸ ਦੀ ਚਰਚਾ ਛਿੜ ਗਈ ਹੈ।ਇੱਕ ਟੁੱਟੇ ਦਿਲ ਅਤੇ ਜਜ਼ਬਾਤਾਂ ਦੀ ਕਹਾਣੀ:

ਨਜ਼ਰ ਆ ਰਹੇ ਪੋਸਟਰ ਤੋਂ ਸਾਫ਼ ਝਲਕਦਾ ਹੈ ਕਿ ਇਹ ਗੀਤ ਦਿਲ ਟੁੱਟਣ ਦੇ ਦਰਦ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਜਜ਼ਬਾਤਾਂ ਨੂੰ ਬਿਆਨ ਕਰੇਗਾ। ਪੋਸਟਰ ਦੇ ਸੈਂਟਰ ਵਿੱਚ ਜੈੱਸ ਥਾਂਦੀ ਬਲੈਕ ਓਵਰਕੋਟ ਅਤੇ ਚਸ਼ਮੇ ਵਿੱਚ ਕਾਫ਼ੀ ਗੰਭੀਰ ਲੁੱਕ ਵਿੱਚ ਨਜ਼ਰ ਆ ਰਹੇ ਹਨ, ਜਦਕਿ ਬੈਕਗ੍ਰਾਊਂਡ ਵਿੱਚ ਪਿਆਰ ਅਤੇ ਜੁਦਾਈ ਦੇ ਪਲਾਂ ਨੂੰ ਖ਼ੂਬਸੂਰਤ ਤਰੀਕੇ ਨਾਲ ਫ਼ਿਲਮਾਇਆ ਗਿਆ ਹੈ।ਸੁਰਿੰਦਰ ਥਾਂਦੀ ਮਿਊਜ਼ਿਕ ਦੀ ਵੱਡੀ ਪੇਸ਼ਕਸ਼: ਇਸ ਪ੍ਰੋਜੈਕਟ ਨੂੰ ‘Surinder Thandi Music’ ਦੇ ਬੈਨਰ ਹੇਠ ਪੇਸ਼ ਕੀਤਾ ਜਾ ਰਿਹਾ ਹੈ। ਗੀਤ ਦੇ ਬੋਲ ‘ਅਰਸ਼ੀ’ ਨੇ ਲਿਖੇ ਹਨ ਅਤੇ ਇਸ ਦਾ ਸ਼ਾਨਦਾਰ ਸੰਗੀਤ ‘ਮੈਲੋਡਿਸਟ’ ਵੱਲੋਂ ਤਿਆਰ ਕੀਤਾ ਗਿਆ ਹੈ। ਵੀਡੀਓ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੇ ਮੰਨੇ-ਪ੍ਰਮੰਨੇ ਡਾਇਰੈਕਟਰ ਹੈਰੀ ਗਰੇਵਾਲ ਵੱਲੋਂ ਇਸ ਦਾ ਸ਼ਾਨਦਾਰ ਫ਼ਿਲਮਾਂਕਣ ਕੀਤਾ ਗਿਆ ਹੈ। ਪੋਸਟਰ ਦੀ ਸ਼ਾਨਦਾਰ ਕਲਾਕਾਰੀ AM Arts ਵੱਲੋਂ ਕੀਤੀ ਗਈ ਹੈ। ਪ੍ਰਸ਼ੰਸਕ ਹੁਣ ਬੇਸਬਰੀ ਨਾਲ ਇਸ ਗੀਤ ਦੀ ਰਿਲੀਜ਼ ਡੇਟ ਦਾ ਇੰਤਜ਼ਾਰ ਕਰ ਰਹੇ ਹਨ। (ਮਨੋਰੰਜਨ ਡੈਸਕ)

ਮੌਂਟਰੀਆਲ ‘ਚ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਦੀ ਮੀਟਿੰਗ ਨੇ ਰਚਿਆ ਇਤਿਹਾਸ; ਦੇਖਦਿਆਂ ਹੀ ਦੇਖਦਿਆਂ ਧਾਰਿਆ ਵਿਸ਼ਾਲ ਰੈਲੀ ਦਾ ਰੂਪ ਕੈਨੇਡਾ ਦੀ ਧਰਤੀ ‘ਤੇ ਪੰਜਾਬ ਦੀ ਕਿਸੇ ਸਿਆਸੀ ਪਾਰਟੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇਕੱਠ 2027 ਦੀਆਂ ਚੋਣਾਂ ਲਈ ਕੈਨੇਡੀਅਨ ਪੰਜਾਬੀਆਂ ਨੇ ਖੋਲ੍ਹੇ ਦਿਲ ਦੇ ਭੇਦ ਇਸ ਵਾਰ ਜਿੱਤ ਯਕੀਨੀ

0

ਮੌਂਟਰੀਆਲ ਇਜਲਾਸ: ਅਕਾਲੀ ਦਲ ਦੇ ਵਫ਼ਦ ਦੇ ਹੱਕ ਵਿੱਚ ਉੱਮੜਿਆ ਜਨ-ਸੈਲਾਬ; 2027 ਦੀ ਵਾਪਸੀ ਦਾ ਬੱਝਿਆ ਮੁੱਢ

ਕੈਨੇਡਾ (ਮਨਿੰਦਰ)ਪੰਜਾਬ ਦੀ ਸਿਆਸਤ ਇਸ ਵੇਲੇ ਸੱਤ ਸਮੁੰਦਰ ਪਾਰ ਕੈਨੇਡਾ ਦੀ ਧਰਤੀ ‘ਤੇ ਪੂਰੀ ਤਰ੍ਹਾਂ ਭਖ ਚੁੱਕੀ ਹੈ। ‘ਗੱਲ ਪੰਜਾਬ ਦੀ’ ਮੁਹਿੰਮ ਤਹਿਤ ਕੈਨੇਡਾ ਦੇ ਦੌਰੇ ‘ਤੇ ਆਏ ਸ਼੍ਰੋਮਣੀ ਅਕਾਲੀ ਦਲ ਦੇ ਉੱਚ ਪੱਧਰੀ ਸੀਨੀਅਰ ਵਫ਼ਦ ਦਾ ਮੌਂਟਰੀਆਲ (ਵੋਦਰਾਏ ਡੋਰਿਅਨ) ਪਹੁੰਚਣ ‘ਤੇ ਪ੍ਰਵਾਸੀ ਪੰਜਾਬੀਆਂ ਵੱਲੋਂ ਅਜਿਹਾ ਬੇਮਿਸਾਲ ਅਤੇ ਰਿਕਾਰਡਤੋੜ ਸਵਾਗਤ ਕੀਤਾ ਗਿਆ, ਜਿਸ ਨੇ ਸਾਰੇ ਪੁਰਾਣੇ ਰਿਕਾਰਡ ਮਾਤ ਪਾ ਦਿੱਤੇ। ਇੱਕ ਸਧਾਰਨ ਸਿਆਸੀ ਮੀਟਿੰਗ ਦੇ ਰੂਪ ਵਿੱਚ ਸ਼ੁਰੂ ਹੋਇਆ ਇਹ ਪ੍ਰੋਗਰਾਮ ਦੇਖਦਿਆਂ ਹੀ ਦੇਖਦਿਆਂ ਇੱਕ ਵਿਸ਼ਾਲ ਰੈਲੀ ਵਿੱਚ ਬਦਲ ਗਿਆ। ਸਿਆਸੀ ਮਾਹਰਾਂ ਮੁਤਾਬਕ ਮੌਂਟਰੀਆਲ ਦੇ ਇਤਿਹਾਸ ਵਿੱਚ ਪੰਜਾਬ ਦੀ ਕਿਸੇ ਖੇਤਰੀ ਪਾਰਟੀ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਇਕੱਠ ਹੈ, ਜੋ ਦਰਸਾਉਂਦਾ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਵਾਪਸੀ ਤੈਅ ਹੈ। ਐਨ.ਆਰ.ਆਈ. ਮੁਸ਼ਕਿਲਾਂ ਅਤੇ 2027 ਚੋਣਾਂ ਦੀ ਰੂਪ-ਰੇਖਾ ‘ਤੇ ਮੰਥਨ

ਇਹ ਵਫ਼ਦ ਕੈਨੇਡਾ ਦੇ ਵੱਖ-ਵੱਖ ਵੱਡੀਆਂ ਸ਼ਹਿਰਾਂ ਵਿੱਚ ਜਾ ਕੇ ਐਨ.ਆਰ.ਆਈ. ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਸਾਲ 2027 ਦੀਆਂ ਚੋਣਾਂ ਲਈ ਨਵੀਂ ਰੂਪ-ਰੇਖਾ ਤਿਆਰ ਕਰਨ ਲਈ ਪੁੱਜਿਆ ਹੈ। ਵਫ਼ਦ ਵਿੱਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ—ਤੇਜਿੰਦਰ ਸਿੰਘ ਮਿੱਡੂਖੇੜਾ, ਗੁਰਪ੍ਰੀਤ ਸਿੰਘ ਝੱਬਰ, ਬਰਜਿੰਦਰ ਸਿੰਘ ਮੱਖਣ ਬਰਾੜ, ਪਰਮਜੀਤ ਸਿੰਘ ਢਿੱਲੋਂ, ਹਰਜਾਪ ਸਿੰਘ ਸੰਘਾ, ਐਡਵੋਕੇਟ ਰਾਜ ਕਮਲ ਸਿੰਘ, ਜਸਪ੍ਰੀਤ ਸਿੰਘ ਮਾਹਲਾ ਅਤੇ ਸਤਵਿੰਦਰਪਾਲ ਸਿੰਘ ਢੱਟ—ਨੇ ਪ੍ਰਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ।

ਟਕਸਾਲੀ ਪਰਿਵਾਰ ਨੇ ਸੰਭਾਲੀ ਕਮਾਨ
ਇਸ ਮਹਾਨ ਇਕੱਠ ਦੀ ਅਗਵਾਈ ਅਕਾਲੀ ਦਲ ਦੇ ਟਕਸਾਲੀ ਵਰਕਰ ਅਤੇ ਪਿੰਡ ਹੁਸੈਨਪੁਰ ਲਾਲੋਵਾਲ ਦੇ ਸਾਬਕਾ ਸਰਪੰਚ ਸਰਦਾਰ ਨਰਿੰਦਰਜੀਤ ਸਿੰਘ (ਜਿਨ੍ਹਾਂ ਦੇ ਸਮੇਂ ਪਿੰਡ ਦਾ ਰਿਕਾਰਡਤੋੜ ਵਿਕਾਸ ਹੋਇਆ ਸੀ) ਦੇ ਪਰਿਵਾਰ ਵੱਲੋਂ ਕੀਤੀ ਗਈ। ਉਨ੍ਹਾਂ ਦੇ ਭਤੀਜੇ ਅਤੇ ਪਿਛਲੇ 10 ਸਾਲਾਂ ਤੋਂ ਯੂਥ ਆਗੂ ਵਜੋਂ ਸੇਵਾ ਨਿਭਾ ਰਹੇ ਅਰਮਿੰਦਰ ਸਿੰਘ, ਅਤੇ ਸਾਬਕਾ ਸਰਪੰਚ ਦੇ ਸਪੁੱਤਰਾਂ—ਸਰਦਾਰ ਅਮਨਦੀਪ ਸਿੰਘ ਤੇ ਸਰਦਾਰ ਰਮਿੰਦਰਦੀਪ ਸਿੰਘ ਦੀ ਦੇਖ-ਰੇਖ ਹੇਠ ਹੋਏ ਇਸ ਵੱਡੇ ਰੈਲੀ ਰੂਪੀ ਇਕੱਠ ਨੇ ਸਾਬਤ ਕਰ ਦਿੱਤਾ ਕਿ ਕੈਨੇਡਾ ਦੀ ਧਰਤੀ ‘ਤੇ ਅਕਾਲੀ ਦਲ ਦਾ ਆਧਾਰ ਬੇਹੱਦ ਮਜ਼ਬੂਤ ਹੈ।


ਕਾਰੋਬਾਰੀਆਂ, ਨੌਜਵਾਨਾਂ ਅਤੇ ਟਰਾਂਸਪੋਰਟ ਇੰਡਸਟਰੀ ਨੇ ਦੱਸੀਆਂ ਦੁੱਖ-ਤਕਲੀਫ਼ਾਂ ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਨੌਜਵਾਨਾਂ, ਸਥਾਨਕ ਕਾਰੋਬਾਰੀਆਂ ਅਤੇ ਟਰਾਂਸਪੋਰਟ ਇੰਡਸਟਰੀ ਦੇ ਅਹੁਦੇਦਾਰਾਂ ਨੇ ਅਕਾਲੀ ਦਲ ਦੇ ਵਫ਼ਦ ਨੂੰ ਆਪਣੇ ਅਹਿਮ ਸੁਝਾਅ ਦਿੱਤੇ। ਬੁਲਾਰਿਆਂ ਨੇ ਭਰੇ ਮਨ ਨਾਲ ਕਿਹਾ: “ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸਰਕਾਰ ਵੇਲੇ ਐਨ.ਆਰ.ਆਈ ਭਵਨ, ਵਿਸ਼ੇਸ਼ ਐਨ.ਆਰ.ਆਈ ਥਾਣੇ ਅਤੇ ਈ-ਮੇਲ ਰਾਹੀਂ ਸ਼ਿਕਾਇਤਾਂ ਦੇ ਨਿਪਟਾਰੇ ਵਰਗੇ ਜੋ ਇਤਿਹਾਸਕ ਉਪਰਾਲੇ ਕੀਤੇ ਗਏ ਸਨ, ਮੌਜੂਦਾ ਸਰਕਾਰਾਂ ਦੀ ਨਾਕਾਮੀ ਕਾਰਨ ਉਹ ਸਭ ਬੰਦ ਹੋ ਚੁੱਕੇ ਹਨ। ਹੁਣ ਪ੍ਰਵਾਸੀਆਂ ਨੂੰ ਸਿਰਫ਼ ਅਕਾਲੀ ਦਲ ਤੋਂ ਹੀ ਆਸ ਹੈ ਜੋ ਆਪਣੇ ਮੈਨੀਫੈਸਟੋ ਵਿੱਚ ਸਾਡੇ ਲਈ ਨਵੀਂਆਂ ਸਕੀਮਾਂ ਲੈ ਕੇ ਆਵੇਗੀ।
ਇਹ ਪ੍ਰਮੁੱਖ ਸ਼ਖਸੀਅਤਾਂ ਰਹੀਆਂ ਹਾਜ਼ਰਰੈਲੀ ਵਿੱਚ ਮੁੱਖ ਤੌਰ ‘ਤੇ ਸਰਬਦੀਪ ਸਿੰਘ ਬਾਠ, ਜਸਕਰਨ ਸਿੰਘ ਲਿਹਲ, ਗੁਰਿੰਦਰ ਸਿੰਘ ਜੋਹਲ, ਗੁਰਪ੍ਰੀਤ ਸਿੰਘ ਸ਼ੇਰਗਿੱਲ, ਜਸਵਿੰਦਰ ਸਿੰਘ ਜੱਸਾ, ਅਮਨ ਪੰਨੂ, ਹਰਨੇਕ ਪੰਨੂ, ਚਰਨਜੀਤ ਸਿੰਘ, ਬੱਲੀ ਘੁੰਮਣ, ਰਮਨੀਤ ਜੋਹਲ, ਮਨਜਿੰਦਰ ਚੰਦੀ, ਲਖਵਿੰਦਰ ਸਿੰਘ ਸ਼ੋਕਰ, ਜੱਸਾ ਭੰਡਾਲ, ਸਰਬਜੀਤ ਭੰਡਾਲ, ਜਸਪਾਲ ਢਿੱਲੋ, ਜਤਿੰਦਰ ਸਿੰਘ ਮੁਲਤਾਨੀ, ਗੁਰਕਿਰਪਾਲ ਸਿੰਘ ਤੁਲੀ, ਹਰਪਾਲ ਸਿੰਘ ਧੂਤ, ਪਲਵਿੰਦਰ ਰੰਧਾਵਾ, ਇੰਦਰਪ੍ਰੀਤ ਟਵਾਣਾ ਸਮੇਤ ਇਲਾਕੇ ਦੀਆਂ ਹੋਰ ਵੀ ਕਈ ਪ੍ਰਮੁੱਖ ਅਤੇ ਮੋਹਤਬਰ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਗੁਰਦੁਆਰਾ ਗੁਰੂ ਨਾਨਕ ਦਰਬਾਰ ਪਾਰਕ ਐਕਸ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਸੇਵਾਦਾਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ

0

ਮੇਜਰ ਸਿੰਘ ਜਖਮੀ ਦੇ ਜਥੇ ਨੇ ਕੀਰਤਨ ਅਤੇ ਭਾਈ ਦਲਵੀਰ ਸਿੰਘ ਨੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾਨਗਰ ਕੀਰਤਨ ਦੇ ਵਲੰਟੀਅਰਾਂ ਅਤੇ ਪਾਰਕ ਦੇ ਸੇਵਾਦਾਰਾਂ ਦੀਆਂ ਅਣਥੱਕ ਸੇਵਾਵਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਸ਼ਲਾਘਾ

ਮਾਂਟਰੀਅਲ (ਬਿਊਰੋ) ਗੁਰਦੁਆਰਾ ਗੁਰੂ ਨਾਨਕ ਦਰਬਾਰ ਪਾਰਕ ਐਕਸ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਬਹੁਤ ਹੀ ਸ਼ਰਧਾ, ਸਤਿਕਾਰ ਅਤੇ ਭਾਵਨਾ ਸਹਿਤ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਹਾਜ਼ਰੀ ਭਰ ਕੇ ਸ਼ਹੀਦਾਂ ਦੇ ਸਿਰਤਾਜ ਨੂੰ ਨਤਮਸਤਕ ਕੀਤਾ।ਧਾਰਮਿਕ ਸਮਾਗਮ ਦੌਰਾਨ ਭਾਈ ਮੇਜਰ ਸਿੰਘ ਜਖਮੀ ਦੇ ਕੀਰਤਨੀ ਜਥੇ ਵੱਲੋਂ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਗਿਆ। ਇਸ ਉਪਰੰਤ ਭਾਈ ਦਲਵੀਰ ਸਿੰਘ ਨੇ ਕਥਾ ਵਿਚਾਰਾਂ ਰਾਹੀਂ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਨ ਅਤੇ ਲਾਸਾਨੀ ਸ਼ਹੀਦੀ ਸਾਕੇ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ।ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ।

ਬੀਤੇ ਦਿਨੀਂ ਸਜਾਏ ਗਏ ਮਹਾਨ ਨਗਰ ਕੀਰਤਨ ਨਗਰ ਗੁਰਦੁਆਰਾ ਨਾਨਕ ਦਰਬਾਰ ਲਸਾਲ ਵਿਖੇ ਦਿਨ-ਰਾਤ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਸਮੂਹ ਵਲੰਟੀਅਰਾਂ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ‘ਤੇ ‘ਪ੍ਰਸ਼ੰਸਾ ਪੱਤਰ’ (ਵਲੰਟੀਅਰ ਸਰਟੀਫਿਕੇਟ) ਦਿੱਤੀ ਗਈ ਸਟੇਜ ਸੈਕਟਰੀ ਦੀ ਸੇਵਾ ਭਾਈ ਮੁਲਖ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਨੇ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਵਲੰਟੀਅਰਾਂ ਨੂੰ ਸਰਟੀਫਿਕੇਟ ਵੰਡਣ ਦੀ ਸੇਵਾ ਭਾਈ ਅਵਤਾਰ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਰਸਪਾਲ ਸਿੰਘ ਬਦੇਸਾ ਅਤੇ ਗੁਰੂ ਘਰ ਦੇ ਵਜ਼ੀਰ ਬਾਬਾ ਜਗਤਾਰ ਸਿੰਘ ਵੱਲੋਂ ਸਾਂਝੇ ਤੌਰ ‘ਤੇ ਨਿਭਾਈ ਗਈ।

ਪ੍ਰਬੰਧਕ ਕਮੇਟੀ ਵੱਲੋਂ ਪਾਰਕ ਸੇਵਾਦਾਰਾਂ—ਮੇਜਰ ਸਿੰਘ, ਜਰਨੈਲ ਸਿੰਘ ਜੈਲੀ, ਸੁਖਵਿੰਦਰ ਸਿੰਘ, ਬਿਕਰਮ ਸਿੰਘ, ਹਰਵਿੰਦਰ ਸਿੰਘ, ਅੰਗਰੇਜ਼ ਸਿੰਘ, ਰਣਜੀਤ ਸਿੰਘ ਮੱਲੀ, ਪਰਮਜੀਤ ਸਿੰਘ, ਜਨਪਾਲ ਸਿੰਘ, ਸੁਖਦੇਵ ਸਿੰਘ, ਜਸਵੰਤ ਸਿੰਘ, ਸਤਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਵੱਲੋਂ ਸਾਰੇ ਪ੍ਰਬੰਧਾਂ ਨੂੰ ਸਫ਼ਲ ਬਣਾਉਣ ਲਈ ਨਿਭਾਈਆਂ ਬੇਮਿਸਾਲ ਸੇਵਾਵਾਂ ਦਾ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਅਤੁੱਟ ਵਰਤੀਆਂ।

ਕੈਨੇਡਾ ਦੇ ਮੌਂਟਰੀਅਲ ‘ਚ ਕਲਯੁਗ ਦਾ ਸਭ ਤੋਂ ਵੱਡਾ ਚਮਤਕਾਰ! ਡੁਗਰੀ ਵਾਲੇ ‘ਗੁਰੂ ਜੀ’ ਦੀ ਲੱਕੜ ਦੀ ਤਸਵੀਰ ‘ਚੋਂ ਹੋ ਰਹੀ ਹੈ ਸ਼ਹਿਦ ਦੀ ਵਰਖਾ, ਦਰਸ਼ਨਾਂ ਲਈ ਉਮੜੀ ਸੰਗਤ

0

ਕੈਨੇਡਾ ਮੌਂਟਰੀਅਲ (ਮਨਿੰਦਰ) ਕਹਿੰਦੇ ਹਨ ਕਿ ਜਿੱਥੇ ਸੱਚੀ ਸ਼ਰਧਾ, ਅਟੁੱਟ ਵਿਸ਼ਵਾਸ ਅਤੇ ਨਿਰਮਲ ਭਗਤੀ ਹੁੰਦੀ ਹੈ, ਉੱਥੇ ਪਰਮਾਤਮਾ ਖੁਦ ਆਪਣੇ ਹੋਣ ਦਾ ਪ੍ਰਮਾਣ ਦਿੰਦਾ ਹੈ। ਅਜਿਹਾ ਹੀ ਇੱਕ ਰੂਹਾਨੀ ਅਤੇ ਹੈਰਾਨੀਜਨਕ ਕਰਿਸ਼ਮਾ ਇਸ ਸਮੇਂ ਕੈਨੇਡਾ ਦੇ ਮੌਂਟਰੀਅਲ ਸ਼ਹਿਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੇ ਨਾ ਸਿਰਫ ਸਥਾਨਕ ਲੋਕਾਂ ਵਸਦੀ ਸੰਗਤ ਨੂੰ ਨਤਮਸਤਕ ਹੋਣ ਲਈ ਮਜਬੂਰ ਕਰ ਦਿੱਤਾ ਹੈ।

ਇੱਥੇ ਰਹਿਣ ਵਾਲੀ ‘ਸ਼ੁਕਰਾਨਾ ਗੁਰੂ ਜੀ’ (ਡੁਗਰੀ ਵਾਲੇ ਗੁਰੂ ਜੀ) ਦੀ ਇੱਕ ਪਰਮ ਭਗਤ  ਐਸ਼ਪ੍ਰੀਤ ਕੌਰ ਦੇ ਘਰ ਵਿੱਚ ਸਥਾਪਿਤ ਗੁਰੂ ਜੀ ਦੇ ਸਰੂਪ (ਲੱਕੜ ਦੀ ਤਸਵੀਰ) ਵਿੱਚੋਂ ਪਿਛਲੇ ਤਿੰਨ-ਚਾਰ ਦਿਨਾਂ ਤੋਂ ਲਗਾਤਾਰ ਪਵਿੱਤਰ ਸ਼ਹਿਦ ਦੀ ਵਰਖਾ ਹੋ ਰਹੀ ਹੈ। ਇਸ ਅਲੌਕਿਕ ਕੌਤਕ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ ਪਹਿਲਾਂ ਵੀ ਇਹੋ ਜਿਹੇ ਚਮਤਕਾਰ ਹੋਰ ਭਗਤਾਂ ਦੇ ਘਰਾਂ ਵਿੱਚ ਦੇਖਣ ਨੂੰ ਮਿਲਿਆ ਹੈ। ਗੁਰੂ ਜੀ ਦੀਆਂ ਤਸਵੀਰਾਂ ਵਿੱਚ ਪਵਿੱਤਰ ਸ਼ਹਿਦ ਨਿਕਲ ਵੀਡੀਓ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੀਆਂ ਹਨ। ਅਤੇ ਇਸ ਚਮਤਕਾਰ ਨੂੰ ਅੱਖੀਂ ਦੇਖਣ ਲਈ ਮੌਂਟਰੀਅਲ ਸਮੇਤ ਆਸ-ਪਾਸ ਦੇ ਕਈ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ।4 ਸਾਲਾਂ ਦੀ ਸੱਚੀ ਬੰਦਗੀ ਨੂੰ ਲੱਗਿਆ ਭਾਗਮਿਲੀ ਜਾਣਕਾਰੀ ਮੁਤਾਬਕ, ਮੌਂਟਰੀਅਲ ਨਿਵਾਸੀ ਅਰਸ਼ਪ੍ਰੀਤ ਕੌਰ ਪਿਛਲੇ ਚਾਰ ਸਾਲਾਂ ਤੋਂ ਨਿਰੰਤਰ ਆਪਣੇ ਘਰ ਵਿੱਚ ਗੁਰੂ ਜੀ ਦੀ ਪੂਜਾ-ਅਰਚਨਾ ਕਰਦੀ ਆ ਰਹੀ ਹੈ। ਉਹ ਗੁਰੂ ਜੀ ਦੇ ਦੱਸੇ ਮਾਰਗ ‘ਸੇਵਾ, ਸਿਮਰਨ ਅਤੇ ਸ਼ੁਕਰਾਨੇ’ ‘ਤੇ ਚੱਲ ਰਹੀ ਹੈ। ਸੰਗਤ ਦਾ ਕਹਿਣਾ ਹੈ ਕਿ ਅਰਸ਼ਪ੍ਰੀਤ ਦੀ ਇਸੇ ਨਿਸ਼ਕਾਮ ਅਤੇ ਸੱਚੀ ਭਗਤੀ ਦਾ ਸਦਕਾ ਅੱਜ ਗੁਰੂ ਜੀ ਨੇ ਸੂਖਮ ਰੂਪ ਵਿੱਚ ਪ੍ਰਗਟ ਹੋ ਕੇ ਆਪਣੇ ਹੋਣ ਦਾ ਅਹਿਸਾਸ ਕਰਵਾਇਆ ਹੈ। ਲੱਕੜ ਦੇ ਸਰੂਪ ਵਿੱਚੋਂ ਅੰਮ੍ਰਿਤ ਰੂਪੀ ਸ਼ਹਿਦ ਦਾ ਲਗਾਤਾਰ ਵਹਿਣਾ ਇਸ ਗੱਲ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ ਕਿ ਗੁਰੂ ਜੀ ਅੱਜ ਵੀ ਆਪਣੇ ਭਗਤਾਂ ਦੇ ਅੰਗ-ਸੰਗ ਹਨ। ਦਰਸ਼ਨਾਂ ਲਈ ਲੱਗੀਆਂ ਲੰਮੀਆਂ ਕਤਾਰਾਂ, ਗੁਲਾਬ ਦੀ ਖੁਸ਼ਬੂ ਨਾਲ ਮਹਿਕਿਆ ਘਰ

ਜਿਵੇਂ ਹੀ ਇਸ ਚਮਤਕਾਰ ਦੀ ਖ਼ਬਰ ਸੋਸ਼ਲ ਮੀਡੀਆ ਅਤੇ ਸੰਗਤਾਂ ਰਾਹੀਂ ਬਾਹਰ ਆਈ, ਐਸ਼ਪ੍ਰੀਤ ਕੌਰ ਦੇ ਘਰ ਸ਼ਰਧਾਲੂਆਂ ਦਾ ਹੜ੍ਹ ਆ ਗਿਆ। ਲੋਕ ਇਸ ਅਲੌਕਿਕ ਦ੍ਰਿਸ਼ ਨੂੰ ਦੇਖ ਕੇ ਭਾਵੁਕ ਹੋ ਰਹੇ ਹਨ ਅਤੇ ਗੁਰੂ ਜੀ ਦੇ ਜੈਕਾਰੇ ਲਗਾ ਰਹੇ ਹਨ। ਘਰ ਆਉਣ ਵਾਲੀ ਸੰਗਤ ਦਾ ਕਹਿਣਾ ਹੈ ਕਿ ਪੂਰੇ ਘਰ ਵਿੱਚ ਗੁਰੂ ਜੀ ਦੀ ਸਭ ਤੋਂ ਵੱਡੀ ਪਛਾਣ—ਪਵਿੱਤਰ ਗੁਲਾਬ ਦੀ ਖੁਸ਼ਬੂ—ਆਪਣੇ ਆਪ ਫੈਲੀ ਹੋਈ ਹੈ, ਜੋ ਮਨ ਨੂੰ ਅਦਭੁਤ ਸ਼ਾਂਤੀ ਪ੍ਰਦਾਨ ਕਰ ਰਹੀ ਹੈ। ਆਉਣ ਵਾਲੀ ਸੰਗਤ ਨੂੰ ‘ਲੰਗਰ ਪ੍ਰਸਾਦ’ ਵੀ ਛਕਾਇਆ ਜਾ ਰਿਹਾ ਹੈ।

ਕੌਣ ਹਨ “ਡੁਗਰੀ ਵਾਲੇ ਗੁਰੂ ਜੀ”? ਜਿਨ੍ਹਾਂ ਲੋਕਾਂ ਨੂੰ ਗੁਰੂ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ, ਉਨ੍ਹਾਂ ਨੂੰ ਦੱਸ ਦੇਈਏ ਕਿ ਗੁਰੂ ਜੀ (ਸਾਂਸਾਰਿਕ ਨਾਮ ਨਿਰਮਲ ਸਿੰਘ ਜੀ) ਦਾ ਜਨਮ 7 ਜੁਲਾਈ 1954 ਨੂੰ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਡੁਗਰੀ ਵਿਖੇ ਹੋਇਆ ਸੀ। ਬਚਪਨ ਤੋਂ ਹੀ ਦੈਵੀ ਸ਼ਕਤੀਆਂ ਦੇ ਮਾਲਕ ਗੁਰੂ ਜੀ ਨੇ ਅਰਥ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਵਿੱਚ ਐਮ.ਏ. ਕੀਤੀ, ਪਰ ਉਨ੍ਹਾਂ ਦਾ ਅਸਲ ਮਨੋਰਥ ਲੋਕਾਂ ਦਾ ਕਲਿਆਣ ਕਰਨਾ ਸੀ।
ਜਲੰਧਰ, ਚੰਡੀਗੜ੍ਹ ਅਤੇ ਦਿੱਲੀ ਦੇ “ਵੱਡਾ ਮੰਦਿਰ” (ਛੱਤਰਪੁਰ) ਰਾਹੀਂ ਉਨ੍ਹਾਂ ਨੇ ਲੱਖਾਂ ਸੰਗਤਾਂ ਦਾ ਉਧਾਰ ਕੀਤਾ। ਭਾਵੇਂ ਉਨ੍ਹਾਂ ਨੇ 31 ਮਈ 2007 ਨੂੰ ਮਹਾਂਸਮਾਧੀ ਲੈ ਲਈ ਸੀ, ਪਰ ਉਨ੍ਹਾਂ ਦਾ ਫ਼ਲਸਫ਼ਾ “ਜੋ ਦਿੱਤਾ ਉਹ ਵੀ ਭਲਾ, ਜੋ ਨਹੀਂ ਦਿੱਤਾ ਉਹ ਵੀ ਭਲਾ” (ਸ਼ੁਕਰਾਨਾ) ਅੱਜ ਵੀ ਕਰੋੜਾਂ ਲੋਕਾਂ ਦੀ ਜ਼ਿੰਦਗੀ ਬਦਲ ਰਿਹਾ ਹੈ।ਵਿਗਿਆਨ ਫੇਲ੍ਹ, ਸ਼ਰਧਾ ਅੱਗੇ ਹਰ ਕੋਈ ਨਤਮਸਤਕ

ਅੱਜ ਦੇ ਵਿਗਿਆਨਕ ਯੁੱਗ ਵਿੱਚ ਜਿੱਥੇ ਹਰ ਚੀਜ਼ ਪਿੱਛੇ ਤਰਕ ਲੱਭਿਆ ਜਾਂਦਾ ਹੈ, ਉੱਥੇ ਲੱਕੜ ਦੀ ਬਣੀ ਤਸਵੀਰ ਵਿੱਚੋਂ ਖੁਦ-ਬ-ਖੁਦ ਸ਼ਹਿਦ ਨਿਕਲਣਾ ਸਭ ਦੀ ਸੋਚ ਤੋਂ ਪਰੇ ਹੈ। ਦੇਖਣ ਵਾਲੇ ਲੋਕ ਕਹਿ ਰਹੇ ਹਨ ਕਿ ਇਹ ਸਿਰਫ਼ ਇੱਕ ਘਟਨਾ ਨਹੀਂ, ਬਲਕਿ ਕਲਯੁਗ ਦੇ ਇਸ ਦੌਰ ਵਿੱਚ ਗੁਰੂ ਜੀ ਦਾ ਸਭ ਤੋਂ ਵੱਡਾ ਕਰਿਸ਼ਮਾ ਹੈ।
“ਗੁਰੂ ਜੀ ਦੇ ਦਰਬਾਰ ਵਿੱਚ ਕੋਈ ਭਾਸ਼ਣ ਨਹੀਂ ਹੁੰਦਾ, ਉੱਥੇ ਸਿਰਫ਼ ਰਹਿਮਤ ਹੁੰਦੀ ਹੈ। ਕੈਨੇਡਾ ਦੀ ਧਰਤੀ ‘ਤੇ ਹੋਈ ਸ਼ਹਿਦ ਦੀ ਇਹ ਵਰਖਾ ਗੁਰੂ ਜੀ ਦੇ ਮਹਾਨ ਆਸ਼ੀਰਵਾਦ ਅਤੇ ਅਰਸ਼ਪ੍ਰੀਤ ਕੌਰ ਦੀ ਪਵਿੱਤਰ ਭਗਤੀ ਦਾ ਪ੍ਰਮਾਣ ਹੈ।” — ਦਰਸ਼ਨਾਂ ਲਈ ਪਹੁੰਚੇ ਸ਼ਰਧਾਲੂ।
ਇਹ ਅਲੌਕਿਕ ਨਜ਼ਾਰਾ ਇਸ ਵੇਲੇ ਪੂਰੇ ਕੈਨੇਡਾ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਸੰਗਤਾਂ ਲਗਾਤਾਰ ਨਤਮਸਤਕ ਹੋ ਕੇ ਗੁਰੂ ਜੀ ਦਾ ‘ਸ਼ੁਕਰਾਨਾ’ ਕਰ ਰਹੀਆਂ ਹਨ।